ਪੰਜਾਬ ਵਿਧਾਨ ਸਭਾ ''ਚ ਬੇਅਦਬੀ ''ਤੇ ਬਿੱਲ ਪੇਸ਼ ਤੇ ਤਖ਼ਤਾਂ ਵਿਚਾਲੇ ਵਿਵਾਦ ਖ਼ਤਮ, ਪੜ੍ਹੋ top-10 ਖ਼ਬਰਾਂ

Monday, Jul 14, 2025 - 06:57 PM (IST)

ਪੰਜਾਬ ਵਿਧਾਨ ਸਭਾ ''ਚ ਬੇਅਦਬੀ ''ਤੇ ਬਿੱਲ ਪੇਸ਼ ਤੇ ਤਖ਼ਤਾਂ ਵਿਚਾਲੇ ਵਿਵਾਦ ਖ਼ਤਮ, ਪੜ੍ਹੋ top-10 ਖ਼ਬਰਾਂ

ਜਲੰਧਰ- ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ-2025 ਪੇਸ਼ ਕੀਤਾ ਅਤੇ ਪ੍ਰਸਤਾਵ ਕੀਤਾ ਗਿਆ ਕਿ ਸਦਨ 'ਚ ਇਸ ਬਿੱਲ 'ਤੇ ਤੁਰੰਤ ਵਿਚਾਰ ਕੀਤਾ ਜਾਵੇ। ਬਿੱਲ ਪੇਸ਼ ਕਰਨ ਮਗਰੋਂ ਜਦੋਂ ਇਸ 'ਤੇ ਬਹਿਸ ਕਰਨ ਦੀ ਗੱਲ ਹੋਈ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਅਤੇ ਇਸ 'ਤੇ ਸਦਨ ਅੰਦਰ ਭਲਕੇ ਬਹਿਸ ਰੱਖੀ ਜਾਵੇ। ਅੱਜ ਪੰਜ ਮੈਂਬਰਾਂ ਦੀ ਅਹਿਮ ਬੈਠਕ ਮਗਰੋਂ ਜਥੇਦਾਰ ਗੜਗੱਜ ਨੇ ਵੱਡੇ ਫ਼ੈਸਲੇ ਸਾਂਝੇ ਕੀਤੇ ਹਨ। ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਚੱਲ ਰਹਾ ਧਾਰਮਿਕ ਵਿਵਾਦ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਸਿੱਖ ਕੌਮ ਦੀ ਏਕਤਾ ਅਤੇ ਗੁਰਮਤਿ ਮਰਯਾਦਾ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਹੈ ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ 'ਤੇ...


1. ਤਖ਼ਤਾਂ ਵਿਚਾਲੇ ਵਿਵਾਦ ਖ਼ਤਮ, ਜਥੇ. ਗੜਗੱਜ ਨੇ ਰਣਜੀਤ ਸਿੰਘ ਗੌਹਰ ਨੂੰ ਦਿੱਤਾ ਆਦੇਸ਼
ਅੱਜ ਪੰਜ ਮੈਂਬਰਾਂ ਦੀ ਅਹਿਮ ਬੈਠਕ ਮਗਰੋਂ ਜਥੇਦਾਰ ਗੜਗੱਜ ਨੇ ਵੱਡੇ ਫ਼ੈਸਲੇ ਸਾਂਝੇ ਕੀਤੇ ਹਨ। ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਚੱਲ ਰਹਾ ਧਾਰਮਿਕ ਵਿਵਾਦ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਸਿੱਖ ਕੌਮ ਦੀ ਏਕਤਾ ਅਤੇ ਗੁਰਮਤਿ ਮਰਯਾਦਾ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਹੈ।
ਹੋਰ ਜਾਣਕਾਰੀ ਲਈ ਲੰਕ 'ਤੇ ਕਲਿਕ ਕਰੋ-

2. ਪੰਜਾਬ 'ਚ ਹੜ੍ਹਾਂ ਦੇ ਖ਼ਤਰੇ ਬਾਰੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਵਿਧਾਨ ਸਭਾ 'ਚ ਆਖ਼ੀ ਇਹ ਗੱਲ
ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਇਸ ਮੌਕੇ ਧਿਆਨ ਦਵਾਊ ਨੋਟਿਸ ਦੌਰਾਨ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਮੌਜੂਦਾ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਤਕ ਸੂਬੇ ਵਿਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-

3. ਪੰਜਾਬ ਦੇ ਟੈਕਸ ਦਾਤਿਆਂ ਲਈ ਰਾਹਤ ਭਰੀ ਖ਼ਬਰ, ਮਾਨ ਸਰਕਾਰ ਨੇ ਕੀਤਾ ਅਹਿਮ ਐਲਾਨ
ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਵਲੋਂ 'ਪੰਜਾਬ ਰਾਜ ਵਿਕਾਸ ਟੈਕਸ ਸੋਧ ਬਿੱਲ-2025' ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਅੰਦਰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨੇ ਇਸ ਬਿੱਲ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਇਸ ਬਿੱਲ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਬਿੱਲ 2018 'ਚ ਕਾਂਗਰਸ ਸਰਕਾਰ ਦੇ ਵੇਲੇ ਸ਼ੁਰੂ ਕੀਤਾ ਗਿਆ ਸੀ। ਇਸ 'ਚ ਜੋ ਵਿਅਕਤੀ ਟੈਕਸ ਭਰਦਾ ਸੀ, ਉਸ ਨੂੰ ਹਰ ਮਹੀਨੇ 200 ਰੁਪਏ ਟੈਕਸ ਦੇ ਰੂਪ 'ਚ ਸਰਕਾਰ ਨੂੰ ਦੇਣੇ ਪੈਂਦੇ ਸਨ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-

4. ਚੰਡੀਗੜ੍ਹ ਦੇ DRDO ਦਫ਼ਤਰ 'ਚ ਬੰਬ! ਅਚਾਨਕ ਪੈ ਗਈਆਂ ਭਾਜੜਾਂ (ਵੀਡੀਓ)
ਚੰਡੀਗੜ੍ਹ ਦੇ ਡੀ. ਆਰ. ਡੀ. ਓ. ਦਫ਼ਤਰ 'ਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਮਾਰਤ 'ਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੂਰੀ ਇਮਾਰਤ 'ਚ ਹਫੜਾ-ਦਫੜੀ ਮਚ ਗਈ ਅਤੇ ਸਨਸਨੀ ਫੈਲ ਗਈ।ਮੌਕੇ 'ਤੇ ਚੰਡੀਗੜ੍ਹ ਦੀ ਪੁਲਸ ਅਤੇ ਫ਼ੌਜ ਵੀ ਪੁੱਜੀ। ਬੰਬ ਸਕੁਆਇਡ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਅਤੇ ਪੁਲਸ ਦੇ ਕਈ ਆਲਾ ਅਧਿਕਾਰੀ ਵੀ ਪੁੱਜੇ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-

5. ਪੰਜਾਬ ਵਿਧਾਨ ਸਭਾ 'ਚ ਬੇਅਦਬੀ 'ਤੇ ਬਿੱਲ ਪੇਸ਼, ਪ੍ਰਤਾਪ ਸਿੰਘ ਬਾਜਵਾ ਨੇ ਰੱਖੀ ਵੱਡੀ ਮੰਗ (ਵੀਡੀਓ)
ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ-2025 ਪੇਸ਼ ਕੀਤਾ ਅਤੇ ਪ੍ਰਸਤਾਵ ਕੀਤਾ ਗਿਆ ਕਿ ਸਦਨ 'ਚ ਇਸ ਬਿੱਲ 'ਤੇ ਤੁਰੰਤ ਵਿਚਾਰ ਕੀਤਾ ਜਾਵੇ। ਬਿੱਲ ਪੇਸ਼ ਕਰਨ ਮਗਰੋਂ ਜਦੋਂ ਇਸ 'ਤੇ ਬਹਿਸ ਕਰਨ ਦੀ ਗੱਲ ਹੋਈ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਅਤੇ ਇਸ 'ਤੇ ਸਦਨ ਅੰਦਰ ਭਲਕੇ ਬਹਿਸ ਰੱਖੀ ਜਾਵੇ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-

6. 8 ਪੁੱਤਰਾਂ ਦੀ ਲਾਵਾਰਸ ਮਾਂ! 6 ਘੰਟੇ ਸ਼ਮਸ਼ਾਨਘਾਟ 'ਚ ਛੱਡ ਜ਼ਮੀਨ ਲਈ ਲੜ੍ਹਦੇ ਰਹੇ ਜਿਗਰ ਦੇ ਟੋਟੇ
ਅੱਜ ਦੇ ਸਮੇਂ ਵਿਚ ਮਾਂ, ਭੈਣ, ਭਰਾ ਅਤੇ ਹੋਰ ਲੋਕਾਂ ਨਾਲ ਰਿਸ਼ਤੇ ਸਿਰਫ਼ ਨਾਮ ਦੇ ਹੀ ਰਹਿ ਗਏ ਹਨ। ਅਸਲੀ ਰਿਸ਼ਤਿਆਂ ਨੇ ਪਿਆਰ ਦੀ ਥਾਂ ਪੈਸੇ ਦਾ ਰੂਪ ਧਾਰਨ ਕਰ ਲਿਆ ਹੈ। ਅਜਿਹਾ ਹੀ ਕੁਝ ਬਿਹਾਰ ਦੇ ਭਾਗਲਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਭਾਗਲਪੁਰ ਵਿਖੇ ਅੱਠ ਪੁੱਤਰਾਂ ਦੀ ਇਕ ਮਾਂ ਦੀ ਮੌਤ ਹੋ ਜਾਣ 'ਤੇ ਉਸ ਦੀ ਲਾਸ਼ ਲਗਭਗ 6 ਘੰਟੇ ਤੱਕ ਸ਼ਮਸ਼ਾਨਘਾਟ ਵਿੱਚ ਪਈ ਰਹੀ। ਉਸ ਦੇ ਪੁੱਤਰਾਂ ਨੇ ਆਪਣੀ ਮਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ, ਸਗੋਂ ਉਹ ਸਾਰੇ ਭਰਾ ਜਾਇਦਾਦ ਲਈ ਆਪਸ ਵਿੱਚ ਲੜਨ ਲੱਗ ਪਏ। 
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-

7. ਵੱਡੀ ਖ਼ਬਰ ; ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਹਰ ਪਾਸੇ ਹੋ ਗਈ ਪੁਲਸ ਹੀ ਪੁਲਸ
ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਘੱਟੋ-ਘੱਟ ਤਿੰਨ ਸਕੂਲਾਂ ਨੂੰ ਸੋਮਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈ-ਮੇਲ ਮਿਲੇ, ਜਿਸ ਮਗਰੋਂ ਵਿਦਿਅਕ ਸੰਸਥਾਵਾਂ ਦੀ ਪੂਰੀ ਤਲਾਸ਼ੀ ਲਈ ਗਈ। ਦਿੱਲੀ ਪੁਲਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-

8. ਅਹਿਮ ਖ਼ਬਰ : ਸ਼ੁਭਾਂਸ਼ੂ ਸ਼ੁਕਲਾ ਅੱਜ ਸ਼ਾਮ ਧਰਤੀ 'ਤੇ ਆਪਣੀ ਵਾਪਸੀ ਯਾਤਰਾ ਕਰਨਗੇ ਸ਼ੁਰੂ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵਿੱਚ 18 ਦਿਨ ਬਿਤਾਉਣ ਤੋਂ ਬਾਅਦ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਉਨ੍ਹਾਂ ਦੇ ਤਿੰਨ ਹੋਰ ਸਹਿ-ਪੁਲਾੜ ਯਾਤਰੀ ਅੱਜ ਭਾਵ ਸੋਮਵਾਰ ਨੂੰ ਵਪਾਰਕ 'Axiom-4' ਮਿਸ਼ਨ ਤਹਿਤ ਧਰਤੀ 'ਤੇ ਆਪਣੀ ਵਾਪਸੀ ਯਾਤਰਾ ਲਈ ਰਵਾਨਾ ਹੋਣਗੇ। ਸ਼ੁਕਲਾ ਰਾਕੇਸ਼ ਸ਼ਰਮਾ ਦੀ 1984 ਦੀ ਯਾਤਰਾ ਤੋਂ ਬਾਅਦ ਪੁਲਾੜ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਪੁਲਾੜ ਯਾਤਰੀ ਹਨ। ਉਹ ਅਤੇ ਉਨ੍ਹਾਂ ਦੇ ਸਹਿ-ਪੁਲਾੜ ਯਾਤਰੀ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਡਰੈਗਨ ਪੁਲਾੜ ਯਾਨ 'ਤੇ ਸਵਾਰ ਹੋਣਗੇ ਅਤੇ ਦੋ ਘੰਟਿਆਂ ਬਾਅਦ ਵਾਪਸੀ ਯਾਤਰਾ ਲਈ ਰਵਾਨਾ ਹੋਣਗੇ। 
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-


9. ਹੁਣ ਸਿਰਫ਼ 6 ਘੰਟੇ ਦੇ ਨੋਟਿਸ 'ਤੇ ਪ੍ਰਵਾਸੀ ਹੋਣਗੇ ਡਿਪੋਰਟ, Trump ਦੀ ਨਵੀਂ ਪਾਲਿਸੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਵਾਸੀਆਂ ਪ੍ਰਤੀ ਸਖ਼ਤ ਰੁਖ਼ ਬਰਕਰਾਰ ਹੈ। ਹਾਲ ਹੀ ਵਿਚ ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ 'ਤੇ ਹੋਰ ਸਖ਼ਤ ਹੋਣ ਦਾ ਸੰਕੇਤ ਦਿੱਤਾ ਹੈ। ਯੂ.ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ) ਹੁਣ ਸਿਰਫ਼ ਛੇ ਘੰਟੇ ਦੇ ਨੋਟਿਸ 'ਤੇ ਪ੍ਰਵਾਸੀਆਂ ਨੂੰ ਤੀਜੇ ਦੇਸ਼ ਵਿੱਚ ਭੇਜ ਸਕਦਾ ਹੈ। ਹੁਣ ਤੱਕ ਆਈ.ਸੀ.ਈ ਪ੍ਰਵਾਸੀਆਂ ਨੂੰ ਤੀਜੇ ਦੇਸ਼ ਵਿੱਚ ਭੇਜਣ ਦੀ ਜਾਣਕਾਰੀ ਦੇਣ ਤੋਂ ਘੱਟੋ-ਘੱਟ 24 ਘੰਟੇ ਬਾਅਦ ਉਡੀਕ ਕਰਦਾ ਹੈ, ਪਰ ਨਵੇਂ ਆਦੇਸ਼ ਵਿੱਚ ਏਜੰਸੀ ਤੇਜ਼ੀ ਨਾਲ ਦੇਸ਼ ਨਿਕਾਲੇ ਦਾ ਕੰਮ ਕਰ ਸਕਦੀ ਹੈ। ਇਹ ਮੈਮੋਰੰਡਮ ਆਈ.ਸੀ.ਈ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਸ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਵਿੱਚ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-


10. ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਮਹਾਰਿਕਾਰਡ ਤੋੜ ਹਾਸਲ ਕੀਤੀ ਨੰਬਰ-1 ਪੋਜ਼ੀਸ਼ਨ
ਸ਼ੁਭਮਨ ਗਿੱਲ ਇੰਗਲੈਂਡ ਦੌਰੇ 'ਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਸਦੇ ਬੱਲੇ ਤੋਂ ਬਹੁਤ ਸਾਰੀਆਂ ਦੌੜਾਂ ਨਿਕਲ ਰਹੀਆਂ ਹਨ। ਜਦੋਂ ਤੋਂ ਉਹ ਕਪਤਾਨ ਬਣਿਆ ਹੈ, ਉਸਦੇ ਪ੍ਰਦਰਸ਼ਨ ਵਿੱਚ ਸੁਧਾਰ ਹੋਇਆ ਹੈ ਅਤੇ ਉਹ ਸਾਹਮਣੇ ਆਇਆ ਹੈ। ਇੰਗਲੈਂਡ ਵਿਰੁੱਧ ਪਹਿਲੇ ਦੋ ਟੈਸਟ ਮੈਚਾਂ ਵਿੱਚ, ਉਸਨੇ ਇੱਕ ਅਜਿਹਾ ਪ੍ਰਦਰਸ਼ਨ ਕੀਤਾ ਜੋ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਭਾਵੇਂ ਉਸਨੇ ਤੀਜੇ ਟੈਸਟ ਮੈਚ ਵਿੱਚ ਆਪਣੇ ਬੱਲੇ ਤੋਂ ਜ਼ਿਆਦਾ ਦੌੜਾਂ ਨਹੀਂ ਬਣਾਈਆਂ, ਪਰ ਉਹ ਇੱਕ ਇਤਿਹਾਸਕ ਰਿਕਾਰਡ ਬਣਾਉਣ ਵਿੱਚ ਸਫਲ ਰਿਹਾ।
ਹੋਰ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ-


author

Hardeep Kumar

Content Editor

Related News