ਫੀਫਾ ਵਿਸ਼ਵ ਕੱਪ 2022 : ਨੀਦਰਲੈਂਡ ਨੇ ਯੂ. ਐੱਸ. ਏ. ਨੂੰ 3-1 ਨਾਲ ਹਰਾਇਆ

Sunday, Dec 04, 2022 - 11:46 AM (IST)

ਫੀਫਾ ਵਿਸ਼ਵ ਕੱਪ 2022 : ਨੀਦਰਲੈਂਡ ਨੇ ਯੂ. ਐੱਸ. ਏ. ਨੂੰ 3-1 ਨਾਲ ਹਰਾਇਆ

ਦੋਹਾ- ਦੋਹਾ ਦੇ ਖਲੀਫਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਅਮਰੀਕਾ ਨਾਲ ਖੇਡੇ ਗਏ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਨੂੰ ਨੀਦਰਲੈਂਡ ਨੇ ਜਿੱਤ ਲਿਆ। ਨੀਦਰਲੈਂਡ ਇਹ ਮੁਕਾਬਲਾ 3-1 ਨਾਲ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਿਆ ਹੈ।

ਨੀਦਰਲੈਂਡ ਨੇ ਗਰੁੱਪ ਗੇੜ ਵਿੱਚ ਸੱਤ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਕੇ ਸੁਪਰ-16 ਵਿੱਚ ਜਗ੍ਹਾ ਬਣਾਈ ਸੀ। ਨੈਦਰਲੈਂਡਜ ਵੱਲੋਂ ਮੈਮਫਿਸ ਡੀਪੇਅ, ਡਾਲੇਅ ਬਲਾਈਂਡ ਅਤੇ ਡੈਨਜ਼ਿਲ ਡਮਫਰਾਈਜ਼ ਨੇ ਗੋਲ ਦਾਗੇ ਜਦਕਿ ਅਮਰੀਕਾ ਲਈ ਇਕੋ-ਇਕ ਗੋਲ ਹਾਜੀ ਰਾਈਟ ਨੇ ਕੀਤਾ।
 


author

Tarsem Singh

Content Editor

Related News