ਫੀਫਾ ਵਿਸ਼ਵ ਕੱਪ 2018 : ਅਰਜਨਟੀਨਾ ਦੀ ਹਾਰ ਤੋਂ ਨਿਰਾਸ਼ ਪ੍ਰਸ਼ੰਸਕ ਨੇ ਕੀਤੀ ਖੁਦਕੁਸ਼ੀ

06/24/2018 3:34:18 PM

ਕੋਟਾਯਮ : ਅਰਜਨਟੀਨਾ ਫੁੱਟਬਾਲ ਟੀਮ ਦੇ 30 ਸਾਲਾਂ ਪ੍ਰਸ਼ੰਸਕ ਦੀ ਐਤਵਾਰ ਨਦੀ ਦੇ ਨੇੜੇ ਲਾਸ਼ ਬਰਾਮਦ ਕੀਤੀ ਗਈ | ਉਹ ਦੋ ਦਿਨ ਪਹਿਲਾਂ ਵਿਸ਼ਵ ਕੱਪ 'ਚ ਅਰਜਨਟੀਨਾ ਦੇ ਲੱਚਰ ਪ੍ਰਦਰਸ਼ਨ ਤੋਂ ਨਿਰਾਸ਼ ਹੋ ਕੇ ਘਰ ਛੱਡ ਕੇ ਚੱਲ ਗਿਆ ਸੀ | ਅਰਜਨਟੀਨਾ ਅਤੇ ਉਸਦੇ ਕਪਤਾਨ ਲਿਓਨੇਲ ਮੇਸੀ ਦੇ ਇਸ ਪ੍ਰਸ਼ੰਸਕ ਦੀਨੂ ਅਲੈਕਸ ਸ਼ੁੱਕਰਵਾਰ ਤੋਂ ਹੀ ਅਰੂਮਾਨੂਰ ਸਥਿਤ ਆਪਣੇ ਘਰ ਤੋਂ ਲਾਪਤਾ ਸੀ | ਉਹ ਵਿਸ਼ਵ ਕੱਪ 'ਚ ਅਰਜਨਟੀਨਾ ਦੀ ਕ੍ਰੋਏਸ਼ੀਆ ਦੇ ਹੱਥੋਂ 0-3 ਦੀ ਹਾਰ ਤੋਂ ਬੇਹਦ ਨਿਰਾਸ਼ ਸੀ ਅਤੇ ਉਸਨੇ ਸੰਦੇਸ਼ ਛੱਡਿਆ ਸੀ ਕਿ ਉਹ ਆਪਣੀ ਜ਼ਿੰਦਗੀ ਖਤਮ ਕਰਨ ਜਾ ਰਿਹਾ ਹੈ |

ਪੁਲਿਸ ਦੇ ਇਲਾਵਾ ਅਗਨੀਸ਼ਾਮਨ ਅਤੇ ਬਚਾਅ ਸੇਵਾਵਾਂ ਦੇ ਕਰਮਚਾਰੀ ਕੋਲ ਸਥਿਤ ਮੀਨਾਚਿਲ ਨਦੀ 'ਚ ਉਸਦੀ ਲਾਸ਼ ਲੱਭ ਰਹੇ ਸਨ | ਪੁਲਿਸ ਨੇ ਦੱਸਿਆ ਕਿ ਲਾਸ਼ ਉਸਦੇ ਪਿੰਡ ਤੋਂ 10 ਕਿ. ਮੀ ਦੂਰ ਪਾਈ ਗਈ | ਅਲੈਕਸ ਨੇ ਆਪਣੇ ਘਰ ਸੁਸਾਈਡ ਨੋਟ 'ਚ ਲਿਖਿਆ ਸੀ ਕਿ ਉਹ ਅਰਜਨਟੀਨਾ ਦੀ ਹਾਰ ਤੋਂ ਬਹੁਤ ਨਿਰਾਸ਼ ਹੈ ਅਤੇ ਆਪਣੀ ਜ਼ਿੰਦਗੀ ਖਤਮ ਕਰਨ ਜਾ ਰਿਹਾ ਹੈ | ਅਲੈਕਸ ਦੇ ਪਿਤਾ ਨੇ ਕਿਹਾ, ਉਸਦਾ ਪੁੱਤਰ ਮੇਸੀ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ | ਅਰਜਨਟੀਨਾ ਦਾ ਰੂਸ 'ਚ ਚਲ ਰਹੇ ਵਿਸ਼ਵ ਕੱਪ 'ਚ ਅਜੇ ਤੱਕ ਦੋ ਮੈਚਾਂ 'ਚ ਇਕ ਅੰਕ ਹੈ |


Related News