ਫੀਫਾ ਵਿਸ਼ਵ ਕੱਪ : ਕੋਲਕਾਤਾ ਦੇ 9,000 ਤੋਂ ਜ਼ਿਆਦਾ ਫੁੱਟਬਾਲ ਪ੍ਰਸ਼ੰਸਕ ਕਤਰ ਪੁੱਜੇ
Sunday, Dec 11, 2022 - 07:46 PM (IST)
ਕੋਲਕਾਤਾ- ਫੀਫਾ ਵਿਸ਼ਵ ਕੱਪ ਨੂੰ ਲੈ ਕੇ ਇਸ ਸ਼ਹਿਰ 'ਚ ਉਤਸ਼ਾਹ ਸਿਖਰਾਂ 'ਤੇ ਹੈ ਤੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਚਾਰ ਸਾਲ 'ਚ ਇਕ ਵਾਰ ਹੋਣ ਵਾਲੇ ਫੁੱਟਬਾਲ ਦੇ ਇਸ ਵਿਸ਼ਵ ਪੱਧਰੀ ਟੂਰਨਾਮੈਂਟ ਦਾ ਆਨੰਦ ਮਾਣਨ ਲਈ ਇੱਥੋਂ ਦੇ ਲਗਭਗ 9000 ਪ੍ਰਸ਼ੰਸਕ ਕਤਰ ਪਹੁੰਚ ਚੁੱਕੇ ਹਨ। ਬ੍ਰਾਜ਼ੀਲ ਤੇ ਪੁਰਤਗਾਲ ਜਿਹੀਆਂ ਟੀਮਾਂ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਅਦ ਵੀ ਪ੍ਰਸ਼ੰਸਕ ਸੈਮੀਫਾਈਨਲ ਤੇ ਫਾਈਨਲ ਤੋਂ ਪਹਿਲਾਂ ਕਤਰ ਦੇ ਲਈ ਟਿਕਟ, ਰਿਹਾਇਸ਼ ਦੀ ਉਪਲੱਬਧਤਾ ਤੇ ਯਾਤਰਾ ਪੈਕੇਜ ਦੇ ਬਾਰੇ ਪੁੱਛ-ਗਿੱਛ ਕਰ ਰਹੇ ਹਨ।
'ਟ੍ਰੈਵਲ ਏਜੰਟਸ ਫੈਡਰੇਸ਼ਨ ਆਫ ਇੰਡੀਆ' ਦੇ ਅਨਿਲ ਪੰਜਾਬੀ ਨੇ ਕਿਹਾ, 'ਲਗਭਗ 10,000 ਤੋਂ 12,000 ਫੁੱਟਬਾਲ ਪ੍ਰਸ਼ੰਸਕਾਂ ਨੇ ਅਜੇ ਤਕ ਪੂਰਬੀ ਭਾਰਤ ਤੋਂ ਕਤਰ ਦੀ ਯਾਤਰਾ ਕੀਤੀ ਹੈ, ਜਿਸ 'ਚ ਕੋਲਕਾਤਾ ਦੇ ਕਰੀਬ 9,000 ਲੋਕ ਸ਼ਾਮਲ ਹਨ। ਲੋਕ ਅਜੇ ਵੀ ਸੈਮੀਫਾਈਨਲ ਤੇ ਫਾਈਨਲ ਦੇ ਲਈ ਉੱਥੇ ਜਾਣ ਲਈ ਬਹੁਤ ਉਤਸ਼ਾਹਤ ਹਨ। ਸਾਨੂੰ ਉਮੀਦ ਹੈ ਕਿ ਸਿਰਫ ਕੋਲਕਾਤਾ ਤੋਂ ਘੱਟੋ-ਘੱਟ 1,500 ਹੋਰ ਲੋਕ ਅਜੇ ਇਸ ਅਰਬ ਦੇਸ਼ ਕਤਰ 'ਚ ਜਾਣਗੇ।