ਫੀਫਾ ਰੈਂਕਿੰਗ : ਬੈਲਜੀਅਮ ਚੋਟੀ ''ਤੇ, ਫਰਾਂਸ ਦੂਜੇ ਸਥਾਨ ''ਤੇ ਮੌਜੂਦ

Saturday, Nov 28, 2020 - 01:21 AM (IST)

ਜਿਊਰਿਖ- ਬੈਲਜੀਅਮ ਫੀਫਾ ਸਾਲ 2020 ਦੀ ਆਖਰੀ ਰੈਂਕਿੰਗ 'ਚ ਚੋਟੀ 'ਤੇ ਬਣਿਆ ਹੋਇਆ ਹੈ ਜਦਕਿ ਪਿਛਲੀ ਵਿਸ਼ਵ ਕੱਪ ਚੈਂਪੀਅਨ ਫਰਾਂਸ ਦੂਜੇ ਸਥਾਨ 'ਤੇ ਹੈ। ਬ੍ਰਾਜ਼ੀਲ ਤੀਜੇ ਤੇ ਇੰਗਲੈਂਡ ਚੌਥੇ ਸਥਾਨ 'ਤੇ ਹੈ ਯੂਰਪੀਅਨ ਚੈਂਪੀਅਨ ਪੁਰਤਗਾਲ 5ਵੇਂ ਤੇ ਸਪੇਨ 6ਵੇਂ ਸਥਾਨ 'ਤੇ ਹੈ। ਫੀਫਾ ਯੂਰਪੀਅਨ ਡਰਾਅ ਸੱਤ ਦਸੰਬਰ ਨੂੰ ਹੋਵੇਗਾ। 
ਇਟਲੀ ਸਮੇਤ 10 ਚੋਟੀ ਦੀਆਂ ਦਰਜਾ ਪ੍ਰਾਪਤ ਟੀਮਾਂ 2018 'ਚ ਰੂਸ 'ਚ ਹੋਏ ਟੂਰਨਾਮੈਂਟ ਦੇ ਲਈ ਕੁਆਲੀਫਾਈ ਨਹੀਂ ਕਰ ਸਕੀਆਂ ਸੀ। ਗਰੁੱਪ ਦੀਆਂ 10 ਜੇਤੂ ਟੀਮਾਂ 2022 'ਚ ਕਤਰ 'ਚ ਹੋਣ ਵਾਲੇ ਟੂਰਨਾਮੈਂਟ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨਗੀਆਂ। 10 ਉੁਪ ਜੇਤੂ ਪਲੇਅ ਆਫ ਖੇਡਣਗੀਆਂ, ਜਿਸ 'ਚ ਨੈਸ਼ਨਲ ਲੀਗ ਗਰੁੱਪਾਂ ਦੀਆਂ ਵੀ 2 ਟੀਮਾਂ ਹੋਣਗੀਆਂ।
ਅਰਜਨਟੀਨਾ ਇਕ ਸਥਾਨ ਚੜ੍ਹ ਕੇ 7ਵੇਂ ਸਥਾਨ 'ਤੇ ਪਹੁੰਚ ਗਿਆ ਜਦਕਿ ਉਰੂਗਵੇ ਇਕ ਸਥਾਨ ਹੇਠਾ ਖਿਸਕ ਕੇ 8ਵੇਂ ਸਥਾਨ 'ਤੇ ਹੈ। ਮੈਕਸੀਕੋ 9ਵੇਂ ਤੇ ਅਮਰੀਕਾ 22ਵੇਂ ਸਥਾਨ 'ਤੇ ਹੈ। ਏਸ਼ੀਆਈ ਟੀਮਾਂ 'ਚ ਜਾਪਾਨ 27ਵੇਂ ਤੇ ਕਤਰ 59ਵੇਂ ਸਥਾਨ 'ਤੇ ਹੈ।


Gurdeep Singh

Content Editor

Related News