ਫ਼ਰਵਰੀ 2021 ''ਚ ਹੋਵੇਗਾ ਫ਼ੀਫ਼ਾ ਕਲੱਬ ਵਰਲਡ ਕੱਪ
Sunday, Nov 22, 2020 - 07:02 PM (IST)
ਜ਼ਿਊਰਿਖ— ਕੋਵਿਡ-19 ਦੇ ਮੱਦੇਨਜ਼ਰ ਫ਼ੀਫ਼ਾ ਕਲਬ ਵਰਲਡ ਕੱਪ 2020 ਦਾ ਆਯੋਜਨ ਦਸੰਬਰ ਦੀ ਬਜਾਏ ਫ਼ਰਵਰੀ 2021 'ਚ ਕੀਤਾ ਜਾਵੇਗਾ। ਫ਼ੀਫ਼ਾ ਪਰਿਸ਼ਦ ਦੇ ਬਿਊਰੋ ਨੇ ਫ਼ੀਫ਼ਾ ਕਲੱਬ ਵਰਲਡ ਕੱਪ 2020 ਮਹਿਲਾ ਯੁਵਾ ਟੂਰਨਾਮੈਂਟਾਂ ਨੂੰ ਲੈ ਕੇ ਮਹੱਤਵਪੂਰਨ ਫੈਸਲੇ ਕੀਤੇ ਹਨ।
ਫ਼ੀਫ਼ਾ ਪਰਿਸੰਘ ਕੋਵਿਡ-19 ਕਾਰਜ ਸਮੂਹ ਦੀ ਹਾਲ ਹੀ 'ਚ ਬੈਠਕ 'ਚ ਹੋਈ ਚਰਚਾ ਅਤੇ ਮਨਜ਼ੂਰੀ ਦੇ ਬਾਅਦ ਪਰਿਸੰਘ ਨੇ ਫੈਸਲਾ ਕੀਤਾ ਹੈ ਕਿ ਦਸੰਬਰ 'ਚ ਹੋਣ ਵਾਲੇ ਫ਼ੀਫ਼ਾ ਕਲੱਬ ਵਰਲਡ ਕੱਪ ਕਤਰ 2020 ਨੂੰ ਹੁਣ 1 ਤੋਂ 11 ਫ਼ਰਵਰੀ 2021 ਤਕ ਕਰਾਇਆ ਜਾਵੇਗਾ। ਕੋਰੋਨਾ ਵਿਚਾਲੇ ਸਖ਼ਤ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਕਾਂਟੀਨੈਂਟਲ ਕਲੱਬ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਦਾ ਅੰਤ ਜਨਵਰੀ 2021 ਦੇ ਅਖ਼ੀਰ ਤਕ ਹੋ ਜਾਵੇਗਾ। ਇਸ ਦੇ ਨਤੀਜੇ ਵੱਜੋਂ ਫੀਫਾ ਵਰਲਡ ਕੱਪ 2020 ਦਾ ਆਯੋਜਨ ਕਤਰ 'ਚ ਹੀ ਇਕ ਤੋਂ 11 ਫ਼ਰਵਰੀ 2021 ਤਕ ਹੋਵੇਗਾ।