FIFA ਵੀ ਹੋਇਆ T20 WC ਖਿਤਾਬ ਜੇਤੂ ਕਪਤਾਨ ਰੋਹਿਤ ਦਾ ਦੀਵਾਨਾ, ਲਿਓਨਿਲ ਮੇਸੀ ਨਾਲ ਕੀਤੀ ਤੁਲਨਾ

Monday, Jul 01, 2024 - 05:38 PM (IST)

FIFA ਵੀ ਹੋਇਆ T20 WC ਖਿਤਾਬ ਜੇਤੂ ਕਪਤਾਨ ਰੋਹਿਤ ਦਾ ਦੀਵਾਨਾ, ਲਿਓਨਿਲ ਮੇਸੀ ਨਾਲ ਕੀਤੀ ਤੁਲਨਾ

ਸਪੋਰਟਸ ਡੈਸਕ- ਲੰਬੇ ਸਮੇਂ ਬਾਅਦ ਭਾਰਤੀ ਟੀਮ ਨੇ ਵਿਸ਼ਵ ਕੱਪ ਦੀ ਟਰਾਫੀ ਜਿੱਤੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਆਖਰੀ ਵਾਰ ਕੱਪ ਜਿੱਤਿਆ ਸੀ। ਹੁਣ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਟਰਾਫੀ ਜਿੱਤ ਲਈ ਹੈ। ਭਾਰਤ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ।

ਟੀਮ ਇੰਡੀਆ ਦਾ ਇਹ ਮੈਚ ਵੈਸਟਇੰਡੀਜ਼ ਦੇ ਬਾਰਬਾਡੋਸ 'ਚ ਖੇਡਿਆ ਗਿਆ। ਭਾਰਤੀ ਟੀਮ ਨੂੰ ਪਿਛਲੇ ਸਾਲ ਨਵੰਬਰ 'ਚ ਆਸਟ੍ਰੇਲੀਆ ਖਿਲਾਫ ਵਨਡੇ ਵਿਸ਼ਵ ਕੱਪ ਦੌਰਾਨ ਘਰੇਲੂ ਮੈਦਾਨ 'ਤੇ ਫਾਈਨਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਟੀਮ ਇੰਡੀਆ ਦੇ ਪ੍ਰਸ਼ੰਸਕ ਨਿਰਾਸ਼ ਸਨ ਪਰ ਇਸ ਵਾਰ ਇਤਿਹਾਸ ਰਚਿਆ ਗਿਆ।

ਇਸ ਦੌਰਾਨ ਫੀਫਾ ਨੇ ਵੀ ਰੋਹਿਤ ਨੂੰ ਸਨਮਾਨ ਦਿੱਤਾ ਹੈ ਅਤੇ ਉਸ ਦੀ ਤੁਲਨਾ ਲਿਓਨਲ ਮੇਸੀ ਨਾਲ ਕੀਤੀ ਗਈ ਹੈ। ਫੀਫਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਪੋਸਟ ਕੀਤੀ ਹੈ। ਫੋਟੋ ਕੋਲਾਜ 'ਚ ਫੀਫਾ ਵਿਸ਼ਵ ਕੱਪ ਟਰਾਫੀ ਦੇ ਨਾਲ ਮੇਸੀ ਦੀ ਫੋਟੋ ਪੋਸਟ ਕੀਤੀ ਗਈ ਹੈ। ਟੀ-20 ਵਿਸ਼ਵ ਕੱਪ ਟਰਾਫੀ ਦੇ ਨਾਲ ਰੋਹਿਤ ਸ਼ਰਮਾ ਦੀ ਫੋਟੋ ਹੈ।

ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਰੋਹਿਤ ਸ਼ਰਮਾ ਅਤੇ ਮੇਸੀ ਦੋਵਾਂ ਨੇ ਵਿਸ਼ਵ ਕੱਪ ਜਿੱਤਿਆ ਹੈ। ਇੱਕ ਹੈਂਡਸ਼ੇਕ ਇਮੋਜੀ ਵੀ ਪੋਸਟ ਕੀਤਾ ਗਿਆ ਹੈ। ਭਾਰਤੀ ਪ੍ਰਸ਼ੰਸਕ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ ਲੱਖਾਂ ਲਾਈਕਸ ਮਿਲ ਚੁੱਕੇ ਹਨ ਅਤੇ ਪ੍ਰਸ਼ੰਸਕਾਂ ਨੇ ਇਸ ਪੋਸਟ 'ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਟਿੱਪਣੀਆਂ ਵੀ ਕੀਤੀਆਂ ਹਨ। ਰੋਹਿਤ ਸ਼ਰਮਾ ਅਤੇ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਲਈ ਇਹ ਵੱਡੇ ਸਨਮਾਨ ਦੀ ਗੱਲ ਹੈ।

 

 
 
 
 
 
 
 
 
 
 
 
 
 
 
 
 

A post shared by FIFA World Cup (@fifaworldcup)


author

Tarsem Singh

Content Editor

Related News