ਓਲੰਪਿਕ ’ਚ ਹਿੱਸਾ ਲੈਣਗੇ 22 ਫ਼ੁੱਟਬਾਲਰ, ਫ਼ੀਫਾ ਨੇ ਦਿੱਤੀ ਜਾਣਕਾਰੀ
Friday, Jul 02, 2021 - 01:23 PM (IST)
ਸਪੋਰਟਸ ਡੈਸਕ— ਵਿਸ਼ਵ ਫੁੱਟਬਾਲ ਦੇ ਸਰਵਉੱਚ ਅਦਾਰੇ ਫ਼ੀਫ਼ਾ ਨੇ ਕਿਹਾ ਕਿ ਕੋਵਿਡ-19 ਦੀਆਂ ਚੁਣੋਤੀਆਂ ਨੂੰ ਦੇਖਦੇ ਹੋਏ ਓਲੰਪਿਕ ਲਈ ਫ਼ੁੱਟਬਾਲ ਟੀਮ ’ਚ 22 ਖਿਡਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਕਿਸੇ ਇਕ ਮੈਚ ਲਈ ਸਿਰਫ਼ 18 ਖਿਡਾਰੀ ਉਪਲਬਧ ਰਹਿ ਸਕਦੇ ਹਨ।
ਓਲੰਪਿਕ ਲਈ ਇਸ ਤੋਂ ਪਹਿਲਾਂ ਫ਼ੁੱਟਬਾਲ ਟੀਮ ’ਚ 18 ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਸੀ ਪਰ ਚਾਰ ਬਦਲਵੇਂ ਖਿਡਾਰੀਆਂ ਨੂੰ ਰੱਖਿਆ ਜਾਂਦਾ ਹੈ। ਇਨ੍ਹਾਂ ਖਿਡਾਰੀਆਂ ਦਾ ਇਸਤੇਮਾਲ ਕਿਸੇ ਖਿਡਾਰੀ ਦੇ ਸੱਟ ਦਾ ਸਿਕਾਰ ਹੋਣ ’ਤੇ ਕੀਤਾ ਜਾਂਦਾ ਹੈ। ਇਕ ਵਾਰ ਖਿਡਾਰੀ ਬਾਹਰ ਹੋਣ ’ਤੇ ਵਾਪਸੀ ਨਹੀਂ ਕਰ ਸਕਦਾ ਸੀ।
ਨਵੇਂ ਬਦਲਾਅ ਦਾ ਮਤਲਬ ਹੈ ਕਿ ਟੋਕੀਓ ਓਲੰਪਿਕ ’ਚ ਕੁਲ 22 ਖਿਡਾਰੀ ਚੋਣ ਲਈ ਉਪਲਬਧ ਰਹਿਣਗੇ। ਇਹ ਬਦਲਾਅ ਕੋਰੋਨਾ ਵਾਇਰਸ ਕਾਰਨ ਟੀਮਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ।