ਫੀਲਡਿੰਗ ਦੇ ਹਿਸਾਬ ਨਾਲ ਅਸੀਂ ਹੋਰ ਵੀ ਬਿਹਤਰ ਹੋ ਸਕਦੇ ਹਾਂ: ਪੰਤ
Thursday, May 12, 2022 - 04:39 PM (IST)
ਮੁੰਬਈ (ਏਜੰਸੀ)- ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਅੱਠ ਵਿਕਟਾਂ ਨਾਲ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਟਾਸ ਦੇ ਸਮੇਂ ਕਿਹਾ ਸੀ ਕਿ 140-160 ਦੇ ਆਸ-ਪਾਸ ਦਾ ਕੋਈ ਵੀ ਸਕੋਰ ਸਾਡੇ ਲਈ ਚੰਗਾ ਹੋਵੇਗਾ ਅਤੇ ਸਾਨੂੰ 160 ਦੌੜਾਂ ਮਿਲੀਆਂ। ਪੰਤ ਨੇ ਬੁੱਧਵਾਰ ਨੂੰ ਕਿਹਾ, ''ਜਦੋਂ ਤੁਸੀਂ 100 ਫ਼ੀਸਦੀ ਦੇਣਾ ਚਾਹੁੰਦੇ ਹੋ ਤਾਂ ਕਿਸਮਤ ਵੀ ਤੁਹਾਡੇ ਨਾਲ ਹੁੰਦੀ ਹੈ। ਫੀਲਡਿੰਗ ਦੇ ਹਿਸਾਬ ਨਾਲ, ਅਸੀਂ ਹੋਰ ਵੀ ਬਿਹਤਰ ਹੋ ਸਕਦੇ ਹਾਂ।
ਪ੍ਰਿਥਵੀ ਸ਼ਾਅ ਬਾਰੇ ਗੱਲ ਕਰਦੇ ਹੋਏ ਪੰਤ ਨੇ ਕਿਹਾ, ''ਉਸ ਨੂੰ ਟਾਈਫਾਈਡ ਜਾਂ ਅਜਿਹਾ ਕੁਝ ਹੋਇਆ ਹੈ, ਜਿਵੇਂ ਕਿ ਡਾਕਟਰ ਨੇ ਸਾਨੂੰ ਦੱਸਿਆ ਹੈ। ਜੇਕਰ ਉਹ ਟੀਮ 'ਚ ਸ਼ਾਮਲ ਹੁੰਦਾ ਹੈ ਤਾਂ ਇਹ ਸਾਡੇ ਲਈ ਬਿਹਤਰ ਹੋਵੇਗਾ। ਆਪਣੇ ਹਰਫਨਮੌਲਾ ਪ੍ਰਦਰਸ਼ਨ (ਦੋ ਵਿਕਟਾਂ ਅਤੇ 89 ਦੌੜਾਂ) ਦੇ ਨਾਲ ਪਲੇਅਰ ਆਫ ਦਿ ਮੈਚ: ਬਣੇ ਮਿਸ਼ੇਲ ਮਾਰਸ਼ ਨੇ ਕਿਹਾ, 'ਇਹ ਇਕ ਮੁਸ਼ਕਿਲ ਮੈਚ ਸੀ। ਜਦੋਂ ਤੁਸੀਂ ਥੋੜ੍ਹੀ ਜਿਹੀ ਗੇਂਦਬਾਜ਼ੀ ਕਰਦੇ ਹੋ ਅਤੇ ਥੋੜ੍ਹਾ ਜਿਹਾ ਬੱਲੇਬਾਜ਼ੀ ਕਰਦੇ ਹੋ ਤਾਂ ਇਹ ਸਰੀਰਕ ਤੌਰ 'ਤੇ ਮੁਸ਼ਕਲ ਹੁੰਦਾ ਹੈ। ਸਾਨੂੰ 160 ਦੇ ਟੀਚੇ ਦਾ ਪਿੱਛਾ ਕਰਨ ਲਈ ਘੱਟੋ-ਘੱਟ ਇੱਕ ਚੰਗੀ ਸਾਂਝੇਦਾਰੀ ਦੀ ਲੋੜ ਸੀ। ਪਾਵਰਪਲੇ ਦੇ ਪਹਿਲੇ ਚਾਰ-ਪੰਜ ਓਵਰ ਬੱਲੇਬਾਜ਼ੀ ਲਈ ਔਖੇ ਸਨ। ਪਿੱਚ ਸਵਿੰਗ ਕਰ ਰਹੀ ਸੀ ਅਤੇ ਥੋੜ੍ਹਾ ਉਛਾਲ ਵੀ ਸੀ। ਇਹ ਵਿਕਟ ਮੈਨੂੰ ਪਰਥ ਦੀ ਯਾਦ ਦਿਵਾਉਂਦਾ ਹੈ।'