ਫਿਡੇ ਸ਼ਤਰੰਜ ਰੈਂਕਿੰਗ : ਕਾਰਲਸਨ ਦੀ ਰੇਟਿੰਗ ਘਟੀ ਪਰ ਅਜੇ ਵੀ ਚੋਟੀ ’ਤੇ ਬਰਕਰਾਰ

03/02/2021 1:31:34 AM

ਮਾਸਕੋ (ਰੂਸ) (ਨਿਕਲੇਸ਼ ਜੈਨ)–ਵਿਸ਼ਵ ਸ਼ਤਰੰਜ ਸੰਘ ਵਲੋਂ ਫਿਡੇ ਵਿਸ਼ਵ ਦਾ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਲੰਬੇ ਸਮੇਂ ਬਾਅਦ ਆਨ ਦਿ ਬੋਰਡ ਮੁਕਾਬਲਿਆਂ ਦੀ ਵਾਪਸੀ ਨੇ ਵਿਸ਼ਵ ਰੈਂਕਿੰਗ ’ਤੇ ਵੀ ਆਪਣਾ ਅਸਰ ਦਿਖਾਇਆ ਹੈ। ਟਾਟਾ ਸਟੀਲ ਮਾਸਟਰਸ ਵਿਚ ਆਪਣੇ ਖਰਾਬ ਪ੍ਰਦਰਸ਼ਨ ਦਾ ਖਾਮਿਆਜ਼ਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ 15 ਅੰਕਾਂ ਦੇ ਨੁਕਸਾਨ ਨਾਲ ਚੁੱਕਣਾ ਪਿਆ ਹੈ, ਹਾਲਾਂਕਿ ਉਹ ਅਜੇ ਵੀ 2847 ਅੰਕਾਂ ਨਾਲ ਆਪਣੇ ਨੇੜਲੇ ਵਿਰੋਧੀ ਅਤੇ ਦੂਜੇ ਸਥਾਨ ’ਤੇ ਚੱਲ ਰਹੇ ਅਮਰੀਕਾ ਦੇ ਫਬਿਆਨੋ ਕਰੂਆਨਾ (2820 ਅੰਕ) ’ਤੇ 27 ਅੰਕਾਂ ਦੀ ਬੜ੍ਹਤ ’ਤੇ ਹੈ ਅਤੇ ਪਹਿਲੇ ਸਥਾਨ ’ਤੇ ਕਾਬਜ਼ ਹੈ। ਟਾਪ-10 ਵਿਚ ਚੀਨ ਦਾ ਡਿੰਗ ਲੀਰੇਨ 2791 ਅੰਕ, ਰੂਸ ਦਾ ਇਯਾਨ ਨੈਪੋਮਨਿਆਚੀ 2789 ਅੰਕ, ਅਮਰੀਕਾ ਦਾ ਲੇਵੋਨ ਅਰੋਨੀਅਨ 2781 ਅੰਕ, ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ 2777 ਅੰਕ, ਨੀਦਰਲੈਂਡ ਦਾ ਅਨੀਸ਼ ਗਿਰੀ 2776 ਅੰਕ, ਅਜਰਬੈਜਾਨ ਦੇ ਸ਼ਾਖਿਰਅਰ ਮਮੇਘਾਰੋਵ 2770 ਅੰਕ, ਅਮਰੀਕਾ ਦਾ ਵੇਸਲੀ ਸੋ 2770 ਅੰਕ ਤੇ ਅਜਰਬੈਜਾਨ ਦਾ ਤੈਮੂਰ ਰਦਜਾਬੋਵ 2765 ਅੰਕਾਂ ਦੇ ਨਾਲ ਕ੍ਰਮਵਾਰ ਤੀਜੇ ਤੋਂ ਦਸਵੇਂ ਸਥਾਨ ’ਤੇ ਹਨ।

ਇਹ ਖ਼ਬਰ ਪੜ੍ਹੋ- ਵਿਦੇਸ਼ੀ ਚੰਦੇ ਸਹਾਰੇ ਚੱਲ ਰਿਹਾ ਪਾਕਿ, ਵਧਿਆ 6.7 ਅਰਬ ਡਾਲਰ ਦਾ ਕਰਜ਼ਾ


ਭਾਰਤੀ ਖਿਡਾਰੀਆਂ ਵਿਚ ਅਜੇ ਵੀ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸਭ ਤੋਂ ਅੱਗੇ ਹੈ। ਵਿਸ਼ਵ ਰੈਂਕਿੰਗ ਵਿਚ ਆਨੰਦ 2753 ਅੰਕਾਂ ਨਾਲ 17ਵੇਂ, ਪੇਂਟਾਲਾ ਹਰਿਕ੍ਰਿਸ਼ਣਾ 2730 ਅੰਕਾਂ ਨਾਲ 21ਵੇਂ ਅਤੇ ਵਿਦਿਤ ਗੁਜਰਾਤੀ 2726 ਅੰਕਾਂ ਨਾਲ 23ਵੇਂ ਸਥਾਨ ’ਤੇ ਹੈ। ਟਾਪ-100 ਵਿਚ ਇਨ੍ਹਾਂ ਤੋਂ ਇਲਾਵਾ 2659 ਅੰਕਾਂ ਦੇ ਨਾਲ ਅਧਿਭਨ ਭਾਸਕਰਨ 82ਵੇਂ ਸਥਾਨ ’ਤੇ ਹੈ।

ਇਹ ਖ਼ਬਰ ਪੜ੍ਹੋ- ਅਮਰੀਕੀ ਰਿਪੋਰਟ 'ਚ ਦਾਅਵਾ - ਚੀਨੀ ਸਾਈਬਰ ਹਮਲੇ ਨਾਲ ਮੁੰਬਈ 'ਚ ਠੱਪ ਹੋਈ ਸੀ 'ਬਿਜਲੀ ਦੀ ਸਪਲਾਈ'


ਮਹਿਲਾ ਸ਼ਤਰੰਜ ਰੈਂਕਿੰਗ ਵਿਚ ਕੋਈ ਮੈਚ ਨਾ ਹੋਣ ਦੀ ਵਜ੍ਹਾ ਨਾਲ ਕੋਈ ਬਦਲਾਅ ਨਹੀਂ ਹੋਇਆ ਹੈ ਤੇ ਚੀਨ ਦੀ ਹਾਓ ਈਫਾਨ 2658 ਅੰਕਾਂ ਨਾਲ ਪਹਿਲੇ, ਰੂਸ ਦਾ ਅਲੈਕਸਾਂਦ੍ਰਾ ਗੋਰਯਾਚਕਿਨਾ 2593 ਅੰਕਾਂ ਨਾਲ ਦੂਜੇ ਤੇ ਭਾਰਤ ਦੀ ਕੋਨੇਰੂ ਹੰਪੀ 2586 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ ਜਦਕਿ ਭਾਰਤ ਦੀ ਹਰਿਕਾ ਦ੍ਰੋਣਾਵਲੀ 2515 ਅੰਕਾਂ ਨਾਲ ਟਾਪ-10 ਵਿਚ ਸ਼ਾਮਲ ਹੈ। ਦੇਸ਼ਾਂ ਦੀ ਗੱਲ ਕਰੀਏ ਤਾਂ ਰੂਸ, ਅਮਰੀਕਾ ਤੇ ਚੀਨ ਤੋਂ ਬਾਅਦ ਭਾਰਤ ਮਹਿਲਾ ਤੇ ਪੁਰਸ਼ ਵਰਗ ਦੋਵਾਂ ਵਿਚ ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ ’ਤੇ ਬਣਿਆ ਹੋਇਆ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News