ਫੀਬਾ ਨੇ 2023 ਬਾਸਕੇਟਬਾਲ ਵਿਸ਼ਵ ਕੱਪ ਦੀਆਂ ਤਰੀਕਾਂ ਦਾ ਕੀਤਾ ਐਲਾਨ

Tuesday, May 12, 2020 - 04:25 PM (IST)

ਫੀਬਾ ਨੇ 2023 ਬਾਸਕੇਟਬਾਲ ਵਿਸ਼ਵ ਕੱਪ ਦੀਆਂ ਤਰੀਕਾਂ ਦਾ ਕੀਤਾ ਐਲਾਨ

ਸਪੋਰਟਸ ਡੈਸਕ — ਅੰਤਰਰਾਸ਼ਟਰੀ ਬਾਸਕੇਟਬਾਲ ਮਹਾਸੰਘ (ਫੀਬਾ) ਨੇ 2023 ਵਿਸ਼ਵ ਕੱਪ ਦੀਆਂ ਤਾਰੀਕਾ ਦਾ ਐਲਾਨ ਕਰ ਦਿੱਤਾ ਹੈ। ਫੀਬਾ ਵਿਸ਼ਵ ਕੱਪ ਦਾ ਆਯੋਜਨ 25 ਅਗਸਤ ਤੋਂ 10 ਸਤੰਬਰ ਤੱਕ ਕੀਤਾ ਜਾਵੇਗਾ।PunjabKesari

ਫੀਬਾ ਨੇ ਇਕ ਬਿਆਨ ’ਚ ਕਿਹਾ ਕਿ 2023 ਵਿਸ਼ਵ ਕੱਪ ’ਚ ਗਰੁਪ ਪੜਾਅ ਦੇ ਮੁਕਾਬਲੇ ਇੰਡੋਨੇਸ਼ੀਆ, ਜਾਪਾਨ ਅਤੇ ਫਿਲੀਪੀਂਸ ’ਚ ਖੇਡੇ ਜਾਣਗੇ, ਜਦੋਂ ਕਿ ਫਾਈਨਲ ਪੜਾਅ ਫਿਲੀਪੀਂਸ ਦੀ ਰਾਜਧਾਨੀ ਮਨੀਲਾ ’ਚ ਹੋਵੇਗਾ। ਦੱਸ ਦੇਈਏ ਕਿ ਫੀਬਾ ਵਿਸ਼ਵ ਕੱਪ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਵਿਸ਼ਵ ਕੱਪ ਦਾ ਆਯੋਜਨ ਇਕ ਤੋਂ ਜ਼ਿਆਦਾ ਦੇਸ਼ਾਂ ’ਚ ਹੋ ਰਿਹਾ ਹੈ।PunjabKesari  

ਬਾਸਕੇਟਬਾਲ ਵਿਸ਼ਵ ਕੱਪ 2023 ’ਚ 32 ਟੀਮਾਂ ਹਿੱਸਾ ਲੈਣਗੀਆਂ। ਇਸ ਦੇ ਕੁਆਲੀਫਿਕੇਸ਼ਨ ਮੁਕਾਬਲੇ ਨਵੰਬਰ 2021 ਤੋਂ ਲੈ ਕੇ ਫਰਵਰੀ 2023 ਤੱਕ ਖੇਡੇ ਜਾਣਗੇ ਅਤੇ ਇਸ ’ਚ ਕੁਲ 80 ਟੀਮਾਂ ਭਾਗ ਲੈਣਗੀਆਂ। ਪਹਿਲਾ ਕੁਆਲੀਫਿਕੇਸ਼ਨ ਅਗਲੇ ਸਾਲ 22 ਤੋਂ 30 ਨਵੰਬਰ ਤੱਕ ਖੇਡੇ ਜਾਣਗੇ।


author

Davinder Singh

Content Editor

Related News