1 ਅਕਤੂਬਰ ਤੋਂ ਸ਼ੁਰੂ ਹੋਵੇਗਾ ਫੇਨੇਸਤਾ ਓਪਨ ਟੈਨਿਸ ਟੂਰਨਾਮੈਂਟ
Saturday, Sep 29, 2018 - 05:48 PM (IST)

ਨਵੀਂ ਦਿੱਲੀ : ਘਰੇਲੂ ਰਾਸ਼ਟਰੀ ਟੈਨਿਸ ਵਿਚ ਉੱਤਮਤਾ ਦਾ ਪ੍ਰਤੀਕ ਫੇਨੇਸਤਾ ਓਪਨ ਰਾਸ਼ਟਰੀ ਟੈਨਿਸ ਟੂਰਨਾਮੈਂਟ 1 ਅਕਤੂਬਰ ਤੋਂ ਸ਼ੁਰੂ ਹੋਵੇਗਾ। ਫੇਨੇਸਤਾ ਓਪਨ ਆਪਣੇ 24ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਇਸ ਨੂੰ ਅੰਡਰ-18 ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਜਿਸ ਵਿਚ ਨੌਜਵਾਨ ਖਿਡਾਰੀਆਂ ਨੂੰ ਖੁਦ ਨੂੰ ਸਾਬਤ ਕਰਨ ਦਾ ਮੌਕਾ ਮਿਲਦਾ ਹੈ। ਅੰਡਰ-18 ਵਰਗ ਵਿਚ ਸਿਧਾਂਤ ਬੰਟਿਆ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਹੋਣਗੇ ਜੋ ਇਸ ਵਰਗ ਦੀ ਸੂਚੀ ਵਿਚ ਨੰਬਰ ਇਕ ਖਿਡਾਰੀ ਹਨ। ਉਸ ਨੂੰ ਨੰਬਰ 2 ਮੇਗ ਭਾਰਗਵ ਕੁਮਾਰ ਪਟੇਲ, ਘਰੇਲੂ ਸਰਕਿਟ ਦੇ ਮੰਨੇ-ਪ੍ਰਮੰਨੇ ਖਿਡਾਰੀ ਅਰਜੁਨ ਕਾਧੇ ਅਤੇ 8ਵੇਂ ਨੰਬਰ ਦੇ ਮਨੀਸ਼ ਸੁਰੇਸ਼ ਕੁਮਾਰ ਤੋਂ ਚੁਣੌਤੀ ਮਿਲੇਗਾ।
ਪ੍ਰੋ-ਖਿਡਾਰੀ ਵੀ. ਐੱਮ. ਰਣਜੀਤ ਵੀ ਚੋਟੀ ਸਥਾਨ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਮਹਿਲਾ ਵਰਗ ਵਿਚ ਜੀਲ ਦੇਸਾਈ ਅਤੇ ਮਹਿਕ ਜੈਨ ਖਿਤਾਬ ਦੇ ਦਾਅਵੇਦਾਰ ਹੋਣਗੇ। ਪਿਛਲੇ ਸਾਲ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ।