ਰੋਜਰ ਫੈਡਰਰ ਦੀ ਦਰਿਆਦਿਲੀ, ਯੂਕ੍ਰੇਨ ਦੇ ਬੱਚਿਆਂ ਦੀ ਮਦਦ ਲਈ ਦਾਨ ਕਰਨਗੇ ਕਰੋੜਾਂ ਰੁਪਏ

Sunday, Mar 20, 2022 - 01:27 PM (IST)

ਰੋਜਰ ਫੈਡਰਰ ਦੀ ਦਰਿਆਦਿਲੀ, ਯੂਕ੍ਰੇਨ ਦੇ ਬੱਚਿਆਂ ਦੀ ਮਦਦ ਲਈ ਦਾਨ ਕਰਨਗੇ ਕਰੋੜਾਂ ਰੁਪਏ

ਸਪੋਰਟਸ ਡੈਸਕ- ਰੂਸ ਤੇ ਯੂਕ੍ਰੇਨ ਦਰਮਿਆਨ ਭਿਆਨਕ ਜੰਗ ਅਜੇ ਵੀ ਜਾਰੀ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ ਯੂਕ੍ਰੇਨ ਦੇ ਲਗਭਗ 30 ਲੱਖ ਲੋਕ ਯਾਨੀ 7% ਦੇਸ਼ ਛੱਡ ਚੁੱਕੇ ਹਨ। ਇਸ ਦੇ ਨਾਲ ਹੀ ਇੱਕ ਅੰਦਾਜ਼ੇ ਮੁਤਾਬਕ ਯੂਕ੍ਰੇਨ ਵਿੱਚ ਰਹਿ ਰਹੇ ਅਤੇ ਵਿਸਥਾਪਿਤ ਲੋਕਾਂ ਵਿੱਚ 6 ਮਿਲੀਅਨ ਅਜਿਹੇ ਬੱਚੇ ਹਨ ਜੋ ਸਕੂਲ ਤੋਂ ਦੂਰ ਹੋ ਗਏ ਹਨ। ਹੁਣ ਟੈਨਿਸ ਸਟਾਰ ਰੋਜਰ ਫੈਡਰਰ ਅਜਿਹੇ ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਦੀ ਫਾਊਂਡੇਸ਼ਨ ਨੇ ਇਨ੍ਹਾਂ ਬੱਚਿਆਂ ਦੀ ਮਦਦ ਲਈ 500,000 ਡਾਲਰ (3.8 ਕਰੋੜ ਰੁਪਏ) ਦਾਨ ਕਰਨ ਦਾ ਫੈਸਲਾ ਕੀਤਾ ਹੈ। 

ਇਹ ਵੀ ਪੜ੍ਹੋ : ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਕਿਹਾ- ਸਾਡੇ ਕੋਲ ਹੈ IPL ਖ਼ਿਤਾਬ ਜਿੱਤਣ ਵਾਲੀ ਟੀਮ

ਰੋਜਰ ਫੈਡਰਰ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਫੈਡਰਰ ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਯੂਕ੍ਰੇਨ ਦੀਆਂ ਤਸਵੀਰਾਂ ਦੇਖ ਕੇ ਡਰ ਗਏ ਹਾਂ। ਬੇਕਸੂਰ ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਹੁੰਦੇ ਦੇਖ ਕੇ ਦਿਲ ਦੁਖਦਾ ਹੈ। ਅਸੀਂ ਇੱਥੇ ਸ਼ਾਂਤੀ ਲਈ ਖੜ੍ਹੇ ਹਾਂ। ਅਸੀਂ ਯੂਕ੍ਰੇਨ ਦੇ ਉਨ੍ਹਾਂ ਬੱਚਿਆਂ ਦੀ ਮਦਦ ਕਰਾਂਗੇ ਜਿਨ੍ਹਾਂ ਨੂੰ ਦੇਖਭਾਲ ਦੀ ਸਖ਼ਤ ਲੋੜ ਹੈ।

ਫੈਡਰਰ ਲਿਖਦੇ ਹਨ ਕਿ ਲਗਪਗ 6 ਮਿਲੀਅਨ ਯੂਕ੍ਰੇਨੀ ਬੱਚੇ ਸਕੂਲ ਜਾਣ ਤੋਂ ਅਸਮਰੱਥ ਹਨ, ਅਸੀਂ ਜਾਣਦੇ ਹਾਂ ਕਿ ਇਨ੍ਹਾਂ ਬੱਚਿਆਂ ਲਈ ਸਿੱਖਿਆ ਪ੍ਰਾਪਤ ਕਰਨ ਲਈ ਵੀ ਸਮਾਂ ਬਹੁਤ ਖਰਾਬ ਹੈ। ਅਜਿਹੇ 'ਚ ਰੋਜਰ ਫੈਡਰਰ ਫਾਊਂਡੇਸ਼ਨ ਦੇ ਜ਼ਰੀਏ ਅਸੀਂ ਯੁੱਧ ਪ੍ਰਭਾਵਿਤ ਬੱਚਿਆਂ ਲਈ ਧਨ ਮੁਹੱਈਆ ਕਰਾਵਾਂਗੇ ਤਾਂ ਜੋ ਯੂਕ੍ਰੇਨ ਦੇ ਬੱਚਿਆਂ ਦੀ ਸਕੂਲ ਤੱਕ ਪਹੁੰਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਧੋਨੀ ਨਾਲ ਮਤਭੇਦਾਂ 'ਤੇ ਖੁੱਲ੍ਹ ਕੇ ਬੋਲੇ ਗੌਤਮ ਗੰਭੀਰ, ਜਾਣੋ ਕੀ ਕਿਹਾ

ਜ਼ਿਕਰਯੋਗ ਹੈ ਕਿ ਰੋਜਰ ਫੈਡਰਰ ਤੋਂ ਪਹਿਲਾਂ ਬ੍ਰਿਟਿਸ਼ ਟੈਨਿਸ ਖਿਡਾਰੀ ਐਂਡੀ ਮਰੇ ਨੇ ਪਿਛਲੇ ਹਫਤੇ ਯੂਕ੍ਰੇਨ ਦੇ ਬੱਚਿਆਂ ਲਈ ਮਦਦ ਦਾ ਹੱਥ ਵਧਾਇਆ ਸੀ। ਐਂਡੀ ਮਰੇ ਨੇ ਸਾਲ 2022 ਵਿੱਚ ਜਿੱਤੀ ਸਾਰੀ ਕੀਮਤ ਯੂਕ੍ਰੇਨ ਦੇ ਬੱਚਿਆਂ ਦੀ ਮਦਦ ਕਰਨ ਲਈ ਸਮਰਪਿਤ ਕਰ ਦਿੱਤੀ। ਧਿਆਨਯੋਗ ਹੈ ਕਿ ਐਂਡੀ ਮਰੇ ਯੂਨਾਈਟਿਡ ਕਿੰਗਡਮ ਵਿੱਚ ਯੂਨੀਸੇਫ ਦੇ ਬ੍ਰਾਂਡ ਅੰਬੈਸਡਰ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News