ਫੈਡਰਰ ਨੇ 3 ਸਾਲ ਬਾਅਦ ਕਲੇਅ ਕੋਰਟ ''ਤੇ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ

Wednesday, May 08, 2019 - 11:29 PM (IST)

ਫੈਡਰਰ ਨੇ 3 ਸਾਲ ਬਾਅਦ ਕਲੇਅ ਕੋਰਟ ''ਤੇ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ

ਮੈਡ੍ਰਿਡ— ਸਵਿਟਜ਼ਰਲੈਂਡ ਦੇ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰੋਜਰ ਫੈਡਰਰ ਨੇ ਕਲੇਅ ਕੋਰਟ 'ਤੇ 3 ਸਾਲ ਦੀ ਗੈਰ-ਮੌਜੂਦਗੀ ਤੋਂ ਬਾਅਦ ਵਾਪਸੀ ਕਰਦਿਆਂ  ਮੈਡ੍ਰਿਡ ਓਪਨ ਵਿਚ ਰਿਚਰਡ ਗਾਸਕੇਟ 'ਤੇ 6-2, 6-3 ਨਾਲ ਜਿੱਤ ਹਾਸਲ ਕੀਤੀ। ਉਸ ਨੇ ਦੂਸਰੇ ਦੌਰ ਵਿਚ ਗਾਸਕੇਟ ਨੂੰ ਹਰਾਉਣ 'ਚ ਸਿਰਫ 52 ਮਿੰਟ ਲਏ।
 3 ਵਾਰ (2006, 2009, 2012) ਦੇ ਮੈਡ੍ਰਿਡ ਓਪਨ ਚੈਂਪੀਅਨ ਨੇ ਕਿਹਾ ਕਿ ਵਾਪਸੀ ਕਰ ਕੇ ਖੁਸ਼ੀ ਹੋ ਰਹੀ ਹੈ। ਰੋਮ ਵਿਚ 12 ਮਈ 2016 ਨੂੰ ਤੀਸਰੇ ਦੌਰ ਵਿਚ ਡੋਮਿਨਿਕ ਥਿਏਮ ਕੋਲੋਂ ਹਾਰਨ ਤੋਂ ਬਾਅਦ ਫੈਡਰਰ ਨੇ 3 ਸਾਲ ਬਾਅਦ ਵਾਪਸੀ ਕੀਤੀ ਹੈ। ਗ੍ਰਾਸਕੋਰਟ 'ਤੇ ਧਿਆਨ ਲਾਉਣ ਲਈ ਉਸ ਨੇ ਕਲੇਅ ਕੋਰਟ 'ਤੇ ਨਾ ਖੇਡਣ ਦਾ ਫੈਸਲਾ ਕੀਤਾ ਸੀ ਅਤੇ 2017 ਵਿਚ ਵਿੰਬਲਡਨ ਖਿਤਾਬ ਜਿੱਤਿਆ ਸੀ।


author

Gurdeep Singh

Content Editor

Related News