ਲੰਬੇ ਸਮੇਂ ਤੋਂ ਹੱਥ ਦੀ ਸੱਟ ਨਾਲ ਜੂਝ ਰਹੇ ਹਨ ਫੈਡਰਰ
Monday, Oct 22, 2018 - 01:22 PM (IST)

ਬਾਸੇਲ : ਰੋਜਰ ਫੈਡਰਰ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਸਵਿਸ ਓਪਨ ਤੋਂ ਪਹਿਲਾਂ ਕਿਹਾ ਕਿ ਉਹ ਸੈਸ਼ਨ ਦੀ ਸ਼ੁਰੂਆਤ ਤੋਂ ਹੱਥ ਦੀ ਸੱਟ ਨਾਲ ਜੂਝ ਰਹੇ ਹਨ ਪਰ ਸਮੱਸਿਆ ਜ਼ਿਆਦਾ ਗੰਭੀਰ ਨਹੀਂ ਹੈ। 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਫੈਡਰਰ ਨੇ ਇਕ ਜਰਮਨ ਅਖਰਬਾਰ ਨੂੰ ਇੰਟਰਵਿਊ ਵਿਚ ਕਿਹਾ, ''ਗ੍ਰਾਸਕੋਟ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਮੇਰੇ ਹੱਥ 'ਤੇ ਸੱਟ ਲਗ ਗਈ ਸੀ।''
ਮੈਨੂੰ ਲੱਗਾ ਨਹੀਂ ਸੀ ਕਿ ਇਹ ਇੰਨੀ ਗੰਭੀਰ ਸੱਟ ਹੋਵੇਗੀ। ਪਿਛਲੇ ਤਿਨ ਮਹੀਨੇ ਤੋਂ ਮੈਂ ਦਰਦ ਝੱਲ ਰਿਹਾ ਹਾਂ। ਉਸ ਨੇ ਕਿਹਾ, ''ਇਹ ਕੋਈ ਬਹਾਨਾ ਨਹੀਂ ਹੈ। ਮੈਂ ਇਸ ਨੂੰ ਜ਼ਿਆਦਾ ਹਵਾ ਨਹੀਂ ਦੇਣਾ ਚਾਹੁੰਦੇ। ਕਈ ਵਾਰ ਮੈਚ ਤੋਂ ਪਹਿਲਾਂ 10 ਮਿੰਟ ਵਾਰਮਅੱਪ ਦੌਰਾਨ ਦਰਦ ਹੁੰਦਾ ਸੀ ਪਰ ਹੁਣ ਮੈਂ ਇਸ ਦੇ ਬਾਰੇ ਨਹੀਂ ਸੋਚਦਾ।''