ਕੋਰੋਨਾਵਾਇਰਸ ਕਾਰਨ ਫੈੱਡ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਮੁਅੱਤਲ

Monday, Mar 09, 2020 - 10:25 PM (IST)

ਕੋਰੋਨਾਵਾਇਰਸ ਕਾਰਨ ਫੈੱਡ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਮੁਅੱਤਲ

ਨਵੀਂ ਦਿੱਲੀ— ਕੋਰੋਨਾਵਾਇਰਸ ਕਾਰਨ ਭੋਪਾਲ 'ਚ 6 ਤੋਂ 8 ਅਪ੍ਰੈਲ ਤਕ ਹੋਣ ਵਾਲੀ 18ਵੀਂ ਫੈੱਡਰੇਸ਼ਨ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਨੂੰ ਸੋਮਵਾਰ ਅਗਲੇ ਆਦੇਸ਼ ਤਕ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤੀ ਐਥਲੈਟਿਕਸ ਮਹਾਸੰਘ ਨੇ ਬਿਆਨ 'ਚ ਕਿਹਾ ਕਿ 18ਵੀਂ ਫੈੱਡਰੇਸ਼ਨ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਨੂੰ ਭਾਰਤੀ ਐਥਲੈਟਿਕਸ ਮਹਾਸੰਘ ਦੇ ਅਗਲੇ ਆਦੇਸ਼ ਤਕ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਜਿਸਦਾ ਆਯੋਜਨ ਮੱਧ ਪ੍ਰਦੇਸ਼ ਦੇ ਭੋਪਾਲ 'ਚ 6 ਤੋਂ 8 ਅਪ੍ਰੈਲ 2020 ਤਕ ਕੀਤਾ ਜਾਣਾ ਸੀ। ਇਸ ਦੇ ਅਨੁਸਾਰ ਫੈੱਡਰੇਸ਼ਨ ਕੱਪ ਜੂਨੀਅਰ ਏਸ਼ੀਆਈ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਲਈ ਆਖਰੀ ਚੋਣ ਟਰਾਇਲ ਸੀ ਜਿਸ ਨੂੰ ਤਿੰਨ ਦਿਨ ਪਹਿਲਾਂ ਏਸ਼ੀਆਈ ਐਥਲੈਟਿਕਸ ਸੰਘ ਨੇ ਰੱਦ ਕਰ ਦਿੱਤਾ ਹੈ। ਅਸੀਂ ਅਗਲੇ ਆਦੇਸ਼ ਤਕ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

 


author

Gurdeep Singh

Content Editor

Related News