ਐੱਫ. ਸੀ. ਗੋਆ ਨੇ ਹੈਦਰਾਬਾਦ ਐੱਫ. ਸੀ. ਨੂੰ 4-1 ਨਾਲ ਹਰਾਇਆ
Thursday, Feb 06, 2020 - 05:24 PM (IST)

ਮਡਗਾਂਵ— ਹਿਊਗੋ ਬੋਮੋਸ ਅਤੇ ਫੇਰਾਨ ਕੋਰੋਮਿਨਾਸ ਦੇ 2-2 ਗੋਲ ਨਾਲ ਐੱਫ. ਸੀ. ਗੋਆ ਨੇ ਇੱਥੇ ਇੰਡੀਅਨ ਸੁਪਰ ਲੀਗ ਮੈਚ 'ਚ ਹੈਦਰਾਬਾਦ ਐੱਫ. ਸੀ. ਨੂੰ 4-1 ਨਾਲ ਹਰਾ ਦਿੱਤਾ ਹੈ। ਬੋਮੋਸ ਨੇ 19ਵੇਂ ਅਤੇ 50ਵੇਂ ਮਿੰਟ 'ਚ ਗੋਲ ਕੀਤੇ ਜਦਕਿ ਕੋਰੋਮਿਨਾਸ ਨੇ 64ਵੇਂ ਅਤੇ 87ਵੇਂ ਮਿੰਟ 'ਚ ਗੋਲ ਦਾਗੇ। ਹੈਦਰਾਬਾਦ ਲਈ ਇਕਲੌਤਾ ਗੋਲ ਮੋਰਸੇਲਿਨ੍ਹੋ ਨੇ 64ਵੇਂ ਮਿਟ 'ਚ ਕੀਤਾ। ਇਸ ਜਿੱਤ ਨਾਲ ਗੋਆ ਦੀ ਟੀਮ 16 ਮੈਂਚਾਂ 'ਚ 33 ਅੰਕ ਦੇ ਨਾਲ ਚੋਟੀ 'ਤੇ ਚਲ ਰਹੀ ਹੈ। ਹੈਦਰਾਬਾਦ ਦੀ ਟੀਮ 6 ਅੰਕ ਦੇ ਨਾਲ ਆਖ਼ਰੀ ਸਥਾਨ 'ਤੇ ਹੈ।