ਗਾਂਗੁਲੀ ਦੇ BCCI ਪ੍ਰਧਾਨ ਬਣਨ 'ਤੇ ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਰਵੀ ਸ਼ਾਸਤਰੀ ਦਾ ਇੰਝ ਉਡਾਇਆ ਮਜ਼ਾਕ

10/15/2019 12:01:05 PM

ਸਪੋਰਟਸ ਡੈਸਕ :ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਹਨ। ਜਦੋਂ ਤੋਂ ਇਹ ਗੱਲ ਗਾਂਗੁਲੀ ਦੇ ਫੈਨਜ਼ ਨੂੰ ਪਤਾ ਲੱਗੀ ਹੈ ਉਹ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਅਜਿਹੇ 'ਚ ਟੀਮ ਇੰਡੀਆ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੂੰ ਫੈਨਜ਼ ਨੇ ਉੁਨ੍ਹਾਂ ਨੂੰ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

PunjabKesari

ਸ਼ਾਸਤਰੀ ਨੂੰ ਫੈਨਜ਼ ਨੇ ਕੀਤਾ ਟ੍ਰੋਲ
ਦਰਅਸਲ, ਸੌਰਵ ਗਾਂਗੂਲੀ ਦਾ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਦੀ ਖਬਰ ਆਉਣ ਤੋਂ ਬਾਅਦ ਹੀ ਭਾਰਤੀ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੂੰ ਸੋਸ਼ਲ ਮੀਡੀਆ 'ਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ।  ਲੋਕ ਰਵੀ ਸ਼ਾਸਤਰੀ ਨੂੰ ਲੈ ਕੇ ਮਿਮਸ ਬਣਾ ਰਹੇ ਹਨ। ਦੱਸ ਦੇਈਏ ਕਿ ਰਵੀ ਸ਼ਾਸਤਰੀ ਅਤੇ ਸੌਰਵ ਗਾਂਗੂਲੀ ਵਿਚਾਲੇ ਚੰਗੇ ਰਿਸ਼ਤੇ ਨਹੀਂ ਰਹੇ ਹਨ। ਕਈ ਵਾਰ ਦੋਨ੍ਹਾਂ ਵਿਚਕਾਰ ਦੀ ਲੜਾਈ ਮੀਡੀਆ 'ਚ ਵੀ ਆ ਚੁੱਕਿਆ ਹੈ। ਇਸ ਦੇ ਨਾਲ ਹੀ ਆਓ ਇਕ ਨਜ਼ਰ ਉਨ੍ਹਾਂ ਫੈਨਜ਼ ਦੇ ਰੀਐਕਸ਼ਨ 'ਤੇ ਵੀ ਪਾਉਂਦੇ ਹਾਂ ਜਿਨ੍ਹਾਂ ਨੇ ਸ਼ਾਸ਼ਤਰੀ ਨੂੰ ਟ੍ਰੋਲ ਕਰਨ ਲਈ ਦਿੱਤੇ ਹਨ।


Related News