ਘਰ ਪਹੁੰਚੇ ਧੋਨੀ, ਰਾਂਚੀ ਏਅਰਪੋਰਟ ''ਤੇ ਫੈਂਸ ਨੇ ਕੀਤਾ ਸ਼ਾਨਦਾਰ ਸੁਆਗਤ (ਵੀਡੀਓ)

Friday, Sep 20, 2019 - 08:38 PM (IST)

ਘਰ ਪਹੁੰਚੇ ਧੋਨੀ, ਰਾਂਚੀ ਏਅਰਪੋਰਟ ''ਤੇ ਫੈਂਸ ਨੇ ਕੀਤਾ ਸ਼ਾਨਦਾਰ ਸੁਆਗਤ (ਵੀਡੀਓ)

ਸਪੋਰਟਸ ਡੈੱਕਸ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕਸ਼ਮੀਰ 'ਚ ਆਰਮੀ ਦੀ ਟ੍ਰੇਨਿੰਗ ਤੋਂ ਬਾਅਦ ਪਹਿਲੀ ਵਾਰ ਆਪਣੇ ਘਰ ਰਾਂਚੀ ਪਹੁੰਚ ਗਏ ਹਨ। ਰਾਂਚੀ ਪਹੁੰਚਣ 'ਤੇ ਧੋਨੀ ਦੇ ਫੈਂਸ ਨੇ ਏਅਰਪੋਰਟ 'ਤੇ ਉਸਦਾ ਸ਼ਾਨਦਾਰ ਸੁਆਗਤ ਕੀਤਾ। ਮਾਹੀ ਨੇ ਆਪਣੇ ਫੈਂਸ ਦੇ ਨਾਲ ਫੋਟੋਜ਼ ਖਿਚਵਾਈ ਤੇ ਆਟੋਗ੍ਰਾਫ ਦਿੱਤੇ। ਲੋਕਾਂ ਨੂੰ ਮਿਲਣ ਤੋਂ ਬਾਅਦ ਉਹ ਆਪਣੀ ਪਤਨੀ ਸਾਕਸ਼ੀ ਦੇ ਨਾਲ ਨਵੀਂ ਕਾਰ ਜੀਪ ਗ੍ਰੈਂਡ ਚੇਰੋਕੀ ਡਰਾਈਵ ਕਰਦੇ ਹੋਏ ਘਰ ਨੂੰ ਰਵਾਨਾ ਹੋ ਗਏ। ਧੋਨੀ ਦੀ ਆਰਮੀ ਟ੍ਰੇਨਿੰਗ 15 ਅਗਸਤ ਨੂੰ ਪੂਰੀ ਹੋ ਗਈ ਸੀ।

PunjabKesari
ਰਾਂਚੀ ਪਹੁੰਚਣ 'ਤੇ ਧੋਨੀ ਨੂੰ ਜੈਪੁਰ 'ਚ ਇਕ ਈਵੇਂਟ 'ਤੇ ਦੇਖਿਆ ਗਿਆ ਸੀ। ਇਸ ਦੌਰਾਨ ਉਹ ਨਵੇਂ ਅੰਦਾਜ਼ 'ਚ ਨਜ਼ਰ ਆਏ ਸਨ। ਵਿਸ਼ਵ ਕੱਪ ਤੋਂ ਬਾਅਦ ਹੀ ਧੋਨੀ ਨੇ ਕ੍ਰਿਕਟ ਤੋਂ ਦੂਰੀ ਬਣਾਈ ਹੋਈ ਹੈ। ਤੇ ਕ੍ਰਿਕਟ ਨੂੰ ਲੈ ਕੇ ਉਸਦੇ ਪਲੈਨ ਦੇ ਵਾਰੇ 'ਚ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਵਲੋਂ ਇਕ ਪੁਰਾਣੀ ਤਸਵੀਰ ਸ਼ੇਅਰ ਕਰਨ 'ਤੇ ਇਹ ਸਮਝਿਆ ਗਿਆ ਕਿ ਉਹ ਸੰਨਿਆਸ ਲੈਣ ਵਾਲੇ ਹਨ ਪਰ ਬਾਅਦ 'ਚ ਧੋਨੀ ਦੀ ਪਤਨੀ ਨੇ ਟਵੀਟ ਕਰ ਇਸ ਨੂੰ ਸਿਰਫ ਅਫਵਾਹ ਦੱਸ ਕੇ ਗੱਲ ਖਤਮ ਕਰ ਦਿੱਤੀ।

PunjabKesari
ਵੀਡੀਓ—


author

Gurdeep Singh

Content Editor

Related News