ਫਖਰ ਨੇ ਚੈਪਮੈਨ ਅਤੇ ਜੈਸੂਰਿਆ ਨੂੰ ਪਿੱਛੇ ਛੱਡਦੇ ਹੋਏ ਆਈਸੀਸੀ ਪਲੇਅਰ ਆਫ ਦਿ ਮੰਥ ਖ਼ਿਤਾਬ ਜਿੱਤਿਆ
Tuesday, May 09, 2023 - 09:14 PM (IST)
ਦੁਬਈ : ਪਾਕਿਸਤਾਨੀ ਬੱਲੇਬਾਜ਼ ਫਖਰ ਜ਼ਮਾਨ ਨੂੰ ਅਪ੍ਰੈਲ ਮਹੀਨੇ ਲਈ ਆਈਸੀਸੀ ਪੁਰਸ਼ ਪਲੇਅਰ ਆਫ ਦਿ ਮੰਥ ਚੁਣਿਆ ਗਿਆ, ਜਦਕਿ ਥਾਈਲੈਂਡ ਦੀ ਕਪਤਾਨ ਨੂਰੇਮੋਲ ਚਾਈਵਈ ਨੂੰ ਮਹਿਲਾ ਪਲੇਅਰ ਆਫ ਦਿ ਮੰਥ ਚੁਣਿਆ ਗਿਆ। ਦੋਵਾਂ ਬੱਲੇਬਾਜ਼ਾਂ ਨੂੰ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ, ਆਈਸੀਸੀ ਹਾਲ ਆਫ਼ ਫੈਮਰਸ ਅਤੇ ਮੀਡੀਆ ਪ੍ਰਤੀਨਿਧਾਂ ਦੇ ਨਾਲ-ਨਾਲ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀ ਇੱਕ ਜਿਊਰੀ ਦੁਆਰਾ ਵੋਟਿੰਗ ਦੇ ਆਧਾਰ 'ਤੇ ਅਪ੍ਰੈਲ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਚੁਣਿਆ ਗਿਆ ਸੀ।
ਫਖਰ ਨਵੰਬਰ 2022 ਵਿੱਚ ਸਿਦਰਾ ਅਮੀਨ ਤੋਂ ਬਾਅਦ ਇਹ ਪੁਰਸਕਾਰ ਜਿੱਤਣ ਵਾਲਾ ਪਾਕਿਸਤਾਨ ਦਾ ਪਹਿਲਾ ਖਿਡਾਰੀ ਹੈ। ਉਸ ਨੇ ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਵਿੱਚ ਲਗਾਤਾਰ ਦੋ ਸੈਂਕੜੇ ਲਗਾਏ। ਉਸ ਨੇ ਨਿਊਜ਼ੀਲੈਂਡ ਦੇ ਮਾਰਕ ਚੈਪਮੈਨ ਅਤੇ ਸ਼੍ਰੀਲੰਕਾ ਦੇ ਪ੍ਰਭਾਥ ਜੈਸੂਰਿਆ ਨੂੰ ਹਰਾਇਆ। ਜਦਕਿ ਚਾਈਵਾਈ ਜ਼ਿੰਬਾਬਵੇ ਦੇ ਖਿਲਾਫ ਵਨਡੇ ਸੀਰੀਜ਼ 'ਚ ਥਾਈਲੈਂਡ ਦੀ 3-0 ਤੋਂ ਇਤਿਹਾਸਕ ਜਿੱਤ ਦਾ ਸੂਤਰਧਾਰ ਸੀ। ਉਸ ਨੂੰ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ ਸੀ।