ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ ''ਚ ਪਰਤ ਸਕਦੇ ਹਨ ਫਾਫ ਡੂ ਪਲੇਸਿਸ
Wednesday, Dec 06, 2023 - 06:47 PM (IST)
ਅਬੂ ਧਾਬੀ : ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੇ ਸੰਕੇਤ ਦਿੱਤਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ। ਡੂ ਪਲੇਸਿਸ ਨੇ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਦੱਖਣੀ ਅਫਰੀਕਾ ਦੇ ਸਫੈਦ ਗੇਂਦ ਦੇ ਕੋਚ ਰੌਬ ਵਾਲਟਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਆਖਰੀ ਵਾਰ 2020 ਵਿੱਚ ਟੀ-20 ਮੈਚ ਖੇਡਿਆ ਸੀ, ਜਦੋਂ ਕਿ ਦੱਖਣੀ ਅਫਰੀਕਾ ਲਈ ਆਖਰੀ ਮੈਚ ਫਰਵਰੀ 2021 ਵਿੱਚ ਪਾਕਿਸਤਾਨ ਵਿਰੁੱਧ ਟੈਸਟ ਖੇਡਿਆ ਸੀ।
ਇਹ ਵੀ ਪੜ੍ਹੋ- ਟੀ-20 ਸੀਰੀਜ਼ ’ਚ ਦਿਸੀ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦੀ ਝਲਕ
ਉਨ੍ਹਾਂ ਨੇ ਅਬੂ ਧਾਬੀ ਟੀ10 ਲੀਗ ਦੇ ਪ੍ਰਸਾਰਕ ਨੂੰ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰ ਸਕਦਾ ਹਾਂ। ਅਸੀਂ ਪਿਛਲੇ ਕੁਝ ਸਮੇਂ ਤੋਂ ਇਸ ਬਾਰੇ ਗੱਲ ਕਰ ਰਹੇ ਹਾਂ। ਮੈਂ ਇਸ ਬਾਰੇ ਨਵੇਂ ਕੋਚ ਨਾਲ ਗੱਲ ਕੀਤੀ ਹੈ। ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਸੰਤੁਲਨ ਦੇਖਣਾ ਹੋਵੇਗਾ।
ਇਹ ਵੀ ਪੜ੍ਹੋ- ਪਰਿਵਾਰ ਨਾਲ ਛੁੱਟੀਆਂ ਮਨਾ ਕੇ ਪਰਤੇ ਰੋਹਿਤ ਸ਼ਰਮਾ, ਏਅਰਪੋਰਟ 'ਤੇ ਧੀ ਨੂੰ ਗੋਦੀ ਲਏ ਆਏ ਨਜ਼ਰ
ਡੂ ਪਲੇਸਿਸ ਨੇ ਦੁਨੀਆ ਭਰ ਦੀਆਂ ਟੀ-20 ਲੀਗਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇਸ ਸਾਲ ਆਈਪੀਐੱਲ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਲਈ 14 ਮੈਚਾਂ ਵਿੱਚ 730 ਦੌੜਾਂ ਬਣਾਈਆਂ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਰਿਹਾ। ਉਨ੍ਹਾਂ ਨੇ 2014 ਅਤੇ 2016 ਟੀ-20 ਵਿਸ਼ਵ ਕੱਪਾਂ ਵਿੱਚ ਦੱਖਣੀ ਅਫ਼ਰੀਕਾ ਦੀ ਕਪਤਾਨੀ ਕੀਤੀ ਪਰ ਸਫੈਦ-ਬਾਲ ਕ੍ਰਿਕਟ ਤੋਂ ਅਧਿਕਾਰਤ ਤੌਰ 'ਤੇ ਸੰਨਿਆਸ ਨਾ ਲੈਣ ਦੇ ਬਾਵਜੂਦ ਉਨ੍ਹਾਂ ਦੀ ਪਿਛਲੇ ਦੋ ਟੂਰਨਾਮੈਂਟਾਂ ਵਿੱਚ ਚੋਣ ਨਹੀਂ ਹੋਈ। ਵਾਲਟਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਡੂ ਪਲੇਸਿਸ, ਕਵਿੰਟਨ ਡੀ ਕਾਕ ਅਤੇ ਰਿਲੇ ਰੋਸੋਯੂ ਨੂੰ ਟੀ-20 ਵਿਸ਼ਵ ਕੱਪ 'ਚ ਚੁਣਿਆ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।