ਫ਼ਾਫ਼ ਡੁ ਪਲੇਸਿਸ ਦਾ ਵੱਡਾ ਬਿਆਨ- ਟੀ-20 ਲੀਗਸ ਕੌਮਾਂਤਰੀ ਕ੍ਰਿਕਟ ਲਈ ਖ਼ਤਰਾ

Monday, Jun 07, 2021 - 01:59 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ਖੇਡਣ ਵਾਲੇ ਦੱਖਣੀ ਅਫ਼ਰੀਕਾ ਦੇ ਧਮਾਕੇਦਾਰ ਬੱਲੇਬਾਜ਼ ਫ਼ਾਫ਼ ਡੁ ਪਲੇਸਿਸ ਨੇ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਖਿਡਾਰੀ ਨੇ ਕੌਮਾਂਤਰੀ ਕ੍ਰਿਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਕਿ ਟੀ-20 ਲੀਗਸ ਕੌਮਾਂਤਰੀ ਕ੍ਰਿਕਟ ’ਤੇ ਗੰਭੀਰ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਬੋਰਡ ਨੂੰ ਲੀਗ ਤੇ ਕੌਮਾਂਤਰੀ ਕ੍ਰਿਕਟ ਵਿਚਾਲੇ ਇਕ ਚੰਗੇ ਸੰਤੁਲਨ ਦੀ ਭਾਲ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : 98 ਦੀ ਉਮਰ ’ਚ ਵੀ ਪੂਰੀ ਤਰ੍ਹਾਂ ਫ਼ਿੱਟ ਹਨ ਦੌੜਾਕ ਜਗਤਾਰ ਸਿੰਘ, 90 ਸਾਲ ਦਾ ਹੋਣ ਦੇ ਬਾਅਦ ਜਿੱਤੇ 6 ਸੋਨ ਤਮਗ਼ੇ

ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 6 ਦੇ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਪਲੇਸਿਸ ਨੇ ਪੱਤਰਕਾਰਾਂ ਨੂੰ ਕਿਹਾ, ਟੀ-20 ਲੀਗਸ ਕੌਮਾਂਤਰੀ ਕ੍ਰਿਕਟ ਲਈ ਖ਼ਤਰਾ ਹਨ। ਲੀਗਸ ਦੀ ਤਾਕਤ ਸਾਲ-ਦਰ-ਸਾਲ ਵੱਧ ਰਹੀ ਹੈ ਤੇ ਜ਼ਾਹਰ ਹੈ ਕਿ ਸ਼ੁਰੂਆਤ ’ਚ ਦੁਨੀਆ ਭਰ ’ਚ ਸਿਰਫ 2 ਲੀਗ ਸਨ ਤੇ ਹੁਣ ਇਕ ਸਾਲ ’ਚ ਕਈ ਲੀਗਸ ਬਣ ਗਈਆਂ ਹਨ। ਲੀਗ ਅਜੇ ਮਜ਼ਬੂਤ ਹੋ ਰਹੀਆਂ ਹਨ।

ਪੀ. ਐੱਸ. ਐੱਲ. 9 ਜੂਨ ਨੂੰ ਫਿਰ ਸ਼ੁਰੂ ਹੋਵੇਗਾ। ਪੇਸ਼ਾਵਰ ਜ਼ਾਲਮੀ ਲਈ ਖੇਡਣ ਵਾਲੇ ਡੂ ਪਲੇਸਿਸ ਨੇ ਕਿਹਾ ਕਿ ਜੇਕਰ ਖੇਡ ਦੇ ਸਰਪ੍ਰਸਤ ਅਜੇ ਸੁਧਾਰਵਾਦੀ ਕਦਮ ਨਹੀਂ ਚੁੱਕਦੇ ਤਾਂ ਭਵਿੱਖ ’ਚ ਫ਼ੁੱਟਬਾਲ ਦੀ ਤਰ੍ਹਾਂ ਕੌਮਾਂਤਰੀ ਕ੍ਰਿਕਟ ਘਰੇਲੂ ਲੀਗਸ ਦੇ ਅੱਗੇ ਗੋਡੇ ਟੇਕ ਦੇਵੇਗਾ। ਇਹ ਇਕ ਵੱਡੀ ਚੁਣੌਤੀ ਹੈ। ਹੋ ਸਕਦਾ ਹੈ ਕਿ 10 ਸਾਲਾਂ ਦੇ ਸਮੇਂ ’ਚ ਕ੍ਰਿਕਟ ਲਗਭਗ ਸਾਕਰ (ਫ਼ੁੱਟਬਾਲ) ਦੀ ਤਰ੍ਹਾਂ ਹੋ ਜਾਵੇਗਾ ਜਿੱਥੇ ਉਸ ਕੋਲ ਆਪਣੇ ਵਰਲਡ ਪ੍ਰੋਗਰਾਮ ਹੁੰਦੇ ਹਨ ਤੇ ਇਸ ਵਿਚਾਲੇ ਦੁਨੀਆ ਭਰ ’ਚ ਇਹ ਲੀਗ ਹੁੰਦੀਆਂ ਹਨ ਜਿੱਥੇ ਖਿਡਾਰੀ ਖੇਡਦੇ ਹਨ।

PunjabKesari
ਇਹ ਵੀ ਪੜ੍ਹੋ : ਇੰਗਲੈਂਡ ਦਾ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਅਪਮਾਨਜਨਕ ਟਵੀਟ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਮੁਅੱਤਲ

ਦੱਖਣੀ ਅਫ਼ਰੀਕਾ ਦੇ ਤਜਰਬੇਕਾਰ ਬੱਲੇਬਾਜ਼ ਨੇ ਕ੍ਰਿਸ ਗੇਲ, ਡਵੇਨ ਬ੍ਰਾਵੋ ਜਿਹੇ ਵੈਸਟਇੰਡੀਜ਼ ਦੇ ਖਿਡਾਰੀਆਂ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਕਈ ਮੌਜੂਦਾ ਖਿਡਾਰੀ ਅੱਗੇ ਜਾ ਕੇ ਫ਼੍ਰੀਲਾਂਸ ਕ੍ਰਿਕਟਰ ਬਣਨ ਦਾ ਬਦਲ ਚੁਣ ਸਕਦੇ ਹਨ, ਜੋ ਉਨ੍ਹਾਂ ਦੀ ਸਬੰਧਤ ਰਾਸ਼ਟਰੀ ਟੀਮਾਂ ਲਈ ਇਕ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ, ਵੈਸਟਇੰਡੀਜ਼ ਸ਼ਾਇਦ ਪਹਿਲੀ ਟੀਮ ਹੈ ਜਿਸ ਨੇ ਅਜਿਹਾ ਕਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਦੇ ਸਾਰੇ ਖਿਡਾਰੀ ਕੌਮਾਂਤਰੀ ਟੀਮ ਤੋਂ ਟੀ-20 ਘਰੇਲੂ ਸਰਕਟ ’ਚ ਚਲੇ ਗਏ ਹਨ। ਇਸ ਲਈ ਵੈਸਟਇੰਡੀਜ਼ ਟੀਮ ਨੇ ਆਪਣੇ ਕਈ ਪ੍ਰਮੁੱਖ ਖਿਡਾਰੀਆਂ ਨੂੰ ਗੁਆ ਦਿੱਤਾ ਹੈ। ਇਹ ਦੱਖਣੀ ਅਫ਼ਰੀਕਾ ਦੇ ਨਾਲ ਵੀ ਸ਼ੁਰੂ ਹੋ ਰਿਹਾ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News