ਫੋਗਨਿਨੀ ਨੇ ਮੋਂਟੇ ਕਾਰਲੋ ਦੇ ਬਾਦਸ਼ਾਹ ਨਡਾਲ ਨੂੰ ਹਰਾਇਆ

Sunday, Apr 21, 2019 - 04:43 PM (IST)

ਫੋਗਨਿਨੀ ਨੇ ਮੋਂਟੇ ਕਾਰਲੋ ਦੇ ਬਾਦਸ਼ਾਹ ਨਡਾਲ ਨੂੰ ਹਰਾਇਆ

ਮੋਂਟੇ ਕਾਰਲੋ— ਇਟਲੀ ਦੇ ਫਾਬੀਓ ਫੋਗਨਿਨੀ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਮੋਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਬਾਦਸ਼ਾਹ ਸਪੇਨ ਦੇ ਰਾਫੇਲ ਨਡਾਲ ਨੂੰ ਹਰਾ ਕੇ ਇਸ ਕਲੇ ਕੋਰਟ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਫੋਗਨਿਨੀ ਨੇ 11 ਵਾਰ ਮੋਂਟੇ ਕਾਰਲੋ ਦਾ ਖਿਤਾਬ ਜਿੱਤ ਚੁੱਕੇ ਨਡਾਲ ਨੂੰ ਇਕ ਘੰਟੇ 36 ਮਿੰਟ 'ਚ 6-4, 6-2 ਨਾਲ ਹਰਾਇਆ ਅਤੇ ਪਹਿਲੀ ਵਾਰ ਏ.ਟੀ.ਪੀ. ਮਾਸਟਰਸ 1000 ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। 
PunjabKesari
ਇਟੈਲੀਅਨ ਖਿਡਾਰੀ ਨੇ ਇਸ ਜਿੱਤ ਦੇ ਨਾਲ ਨਡਾਲ ਦੇ ਮੋਂਟੇ ਕਾਰਲੋ 'ਚ ਲਗਾਤਾਰ 25 ਸੈੱਟ ਅਤੇ ਲਗਾਤਾਰ 18 ਮੈਚ ਜਿੱਤਣ ਦੇ ਸਿਲਸਿਲੇ ਦਾ ਅੰਤ ਕਰ ਦਿੱਤਾ। 31 ਸਾਲਾ ਫੋਗਨਿਨੀ ਦਾ ਫਾਈਨਲ 'ਚ ਸਰਬੀਆ ਦੇ ਦੁਸਾਨ ਲਾਜੋਵਿਚ ਨਾਲ ਮੁਕਾਬਲਾ ਹੋਵੇਗਾ ਜੋ ਪਹਿਲੀ ਵਾਰ ਏ.ਟੀ.ਪੀ. ਟੂਰ ਫਾਈਨਲ 'ਚ ਪਹੁੰਚੇ ਹਨ। ਲਾਜੋਵਿਚ ਨੇ ਕਿਸੇ ਹੋਰ ਸੈਮੀਫਾਈਨਲ 'ਚ 10ਵੀਂ ਸੀਡ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-5, 6-1 ਨਾਲ ਹਰਾਇਆ।


author

Tarsem Singh

Content Editor

Related News