ਖਿਡਾਰੀਆਂ ਨੂੰ ਉਮੀਦ- ਪੈਰਿਸ ''ਚ ਮੁਕਾਬਲੇਬਾਜ਼ੀ ਹੀ ਨਹੀਂ, ਮਸਤੀ ਵੀ ਹੋਵੇਗੀ

08/10/2021 3:40:59 AM

ਟੋਕੀਓ- ਆਪਣੇ ਦੋਸਤਾਂ-ਮਿੱਤਰਾਂ ਅਤੇ ਦਰਸ਼ਕਾਂ ਦੇ ਬਿਨਾਂ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਹੁਣ ਤੋਂ ਪੈਰਿਸ ਓਲੰਪਿਕ ਦੀ ਕਲਪਨਾ ਕਰਨ ਲੱਗ ਗਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ 2024 ਵਿਚ ਹਾਲਾਤ ਪੂਰੀ ਤਰ੍ਹਾਂ ਨਾਲ ਬਦਲੇ ਹੋਣਗੇ। ਉਨ੍ਹਾਂ ਨੂੰ ਓਲੰਪਿਕ ਮਾਹੌਲ ਵਿਚ ਖੁੱਲ੍ਹ ਕੇ ਜਿਉਣ ਦੀ ਛੋਟ ਮਿਲੇਗੀ। ਟੋਕੀਓ ਓਲੰਪਿਕ ਦਾ ਆਯੋਜਨ ਕੋਰੇਨਾ ਵਾਇਰਸ ਤੋਂ ਪੈਦਾ ਹੋਈਆਂ ਸਮੱਸਿਆਵਾਂ ਵਿਚਾਲੇ ਨਿਰਧਾਰਿਤ ਸਮੇਂ ਤੋਂ ਇਕ ਸਾਲ ਬਾਅਦ ਕੀਤਾ ਗਿਆ। ਖਿਡਾਰੀਆਂ ਨੂੰ ਆਪਣੇ ਪਰਿਵਾਰਾਂ ਤੇ ਸਾਥੀਆਂ ਨੂੰ ਜਾਪਾਨ ਲੈ ਕੇ ਜਾਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਖਾਲੀ ਸਟੇਡੀਅਮਾਂ ਵਿਚ ਖੇਡਣਾ ਪਿਆ ਅਤੇ ਜਾਪਾਨ ਵਿਚ ਕਿਤੇ ਵੀ ਘੁੰਮਣ ਨਹੀਂ ਦਿੱਤਾ ਗਿਆ। ਇਹ ਹੀ ਵਜ੍ਹਾ ਹੈ ਕਿ ਖਿਡਾਰੀ ਹੁਣ ਤੋਂ ਹੀ ਪੈਰਿਸ ਓਲੰਪਿਕ ਦੇ ਸੁਪਨੇ ਦੇਖਣ ਲੱਗ ਗਏ ਹਨ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ


ਜੇਕਰ ਤਦ ਤੱਕ ਕੋਰੋਨਾ ਵਾਇਰਸ 'ਤੇ ਕਾਬੂ ਪਾ ਲਿਆ ਜਾਂਦਾ ਹੈ ਤਾਂ ਪੈਰਿਸ ਓਲੰਪਿਕ ਖਿਡਾਰੀਆਂ ਲਈ ਕਿਸੇ ਪਾਰਟੀ ਤੋਂ ਘੱਟ ਨਹੀਂ ਹੋਣਗੀਆਂ। ਖਿਡਾਰੀ ਉੱਥੇ ਟੋਕੀਓ ਦਾ ਸਾਰੀ ਨਿਰਾਸ਼ਾ ਨੂੰ ਭੁੱਲ ਕੇ ਓਲੰਪਿਕ ਦੇ ਅਸਲ ਮਾਹੌਲ ਦਾ ਮਜ਼ਾ ਲੈਣਾ ਚਾਹੁਣਗੇ। ਪੈਰਿਸ ਓਲੰਪਿਕ ਦੇ ਆਯੋਜਕਾਂ ਨੂੰ ਵੀ ਉਮੀਦ ਹੈ ਕਿ ਓਲੰਪਿਕ 2024 ਤਕ ਮਹਾਮਾਰੀ ਖਤਮ ਹੋ ਜਾਵੇਗੀ। 

ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News