ਹਰ ਵਾਰ ਧੋਨੀ ਤੋਂ ਮੈਚ ਫਿਨਿਸ਼ ਕਰਨ ਦੀ ਉਮੀਦ ਕਰਨਾ ਗਲਤ : ਤੇਂਦੁਲਕਰ

Thursday, Jul 11, 2019 - 12:47 PM (IST)

ਹਰ ਵਾਰ ਧੋਨੀ ਤੋਂ ਮੈਚ ਫਿਨਿਸ਼ ਕਰਨ ਦੀ ਉਮੀਦ ਕਰਨਾ ਗਲਤ : ਤੇਂਦੁਲਕਰ

ਮੈਨਚੈਸਟਰ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਸੈਮੀਫਾਈਨਲ ਵਿਚ ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਦੀ ਸਮਝਦਾਰੀ ਨਾਲ ਕੀਤੀ ਬੱਲੇਬਾਜ਼ੀ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਭਾਰਤੀ ਬੱਲੇਬਾਜ਼ੀ ਨਤੀਜੇ ਲਈ ਹਮੇਸ਼ਾ ਆਪਣੇ ਚੋਟੀ ਕ੍ਰਮ 'ਤੇ ਨਿਰਭਰ ਨਹੀਂ ਰਹਿ ਸਕਦੀ। ਨਿਰਾਸ਼ ਦਿਸ ਰਹੇ ਤੇਂਦੁਲਕਰ ਨੇ ਕਿਹਾ ਕਿ ਭਾਰਤੀ ਬੱਲੇਬਾਜ਼ਾਂ ਨੇ 240 ਦੇ ਟੀਚੇ ਨੂੰ ਕਾਫੀ ਵੱਡਾ ਬਣਾ ਦਿੱਤਾ ਅਤੇ ਨਿਊਜ਼ੀਲੈਂਡ ਖਿਲਾਫ 18 ਦੌੜਾਂ ਨਾਲ ਹਾਰ ਤੋਂ ਬਾਅਦ ਭਾਰਤ ਵਰਲਡ ਕੱਪ 'ਚੋਂ ਬਾਹਰ ਹੋ ਗਿਆ। 

PunjabKesari

ਤੇਂਦੁਲਕਰ ਨੇ ਕਿਹਾ, ''ਮੈਂ ਨਿਰਾਸ਼ ਹਾਂ ਕਿਉਂਕਿ ਸਾਨੂੰ ਬਿਨਾ ਕਿਸੇ ਸ਼ੱਕ ਤੋਂ 240 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ। ਇਹ ਵੱਡਾ ਸਕੋਰ ਨਹੀਂ ਸੀ। ਹਾਂ ਨਿਊਜ਼ੀਲੈਂਡ ਨੇ ਸ਼ੁਰੂਆਤ ਵਿਚ 3 ਵਿਕਟਾਂ ਹਾਸਲ ਕਰ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਮੈਨੂੰ ਲਗਦਾ ਹੈ ਕਿ ਸਾਨੂੰ ਚੰਗੀ ਸ਼ੁਰੂਆਤ ਲਈ ਹਮੇਸ਼ਾ ਰੋਹਿਤ ਸ਼ਰਮਾਂ ਜਾਂ ਵਿਰਾਟ ਕੋਹਲੀ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨਾਲ ਖੇਡ ਰਹੇ ਖਿਡਾਰੀਆਂ ਨੂੰ ਵੀ ਜ਼ਿਆਦਾ ਜ਼ਿੰਮੇਵਾਰੀ ਲੈਣੀ ਹੋਵੇਗੀ।''

ਹਰ ਵਾਰ ਧੋਨੀ ਤੋਂ ਉਮੀਦ ਕਰਨਾ ਗਲਤ
PunjabKesari

ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 239 ਦੌੜਾਂ 'ਤੇ ਰੋਕ ਦਿੱਤਾ ਸੀ ਜਿਸ ਤੋਂ ਬਾਅਦ ਟੂਰਨਾਮੈਂਟ ਵਿਚ ਪਹਿਲੀ ਵਾਰ ਭਾਰਤ ਦਾ ਮਸ਼ਹੂਰ ਚੋਟੀ ਕ੍ਰਮ ਅਸਫਲ ਰਿਹਾ ਅਤੇ ਵਿਰਾਟ ਕੋਹਲੀ ਦੀ ਟੀਮ 49.3 ਓਵਰਾਂ ਵਿਚ 221 ਦੌੜਾਂ ਬਣਾ ਕੇ ਆਲਆਊਟ ਹੋ ਗਈ। ਸਾਬਕਾ ਕ੍ਰਿਕਟਰ ਤੇਂਦਲੁਕਰ ਨੇ ਕਿਹਾ, ''ਇਹ ਸਹੀ ਨਹੀਂ ਹੈ ਕਿ ਹਰ ਵਾਰ ਧੋਨੀ ਤੋਂ ਮੈਚ ਫਿਨਿਸ਼ ਕਰਨ ਦੀ ਉਮੀਦ ਕੀਤੀ ਜਾਵੇ। ਉਹ ਵਾਰ-ਵਾਰ ਅਜਿਹਾ ਕਰਦੇ ਆਏ ਹਨ।''

PunjabKesari


Related News