ਪ੍ਰੇਮਿਕਾ ਨੂੰ ਲਾਈਫ ਸਟਾਈਲ ਮੇਨਟੇਨੈਂਸ ਲਈ ਹਰ ਮਹੀਨੇ ਰੋਨਾਲਡੋ ਦਿੰਦੈ ਇੰਨੇ ਲੱਖ ਰੁਪਏ

Wednesday, Feb 19, 2020 - 10:09 PM (IST)

ਪ੍ਰੇਮਿਕਾ ਨੂੰ ਲਾਈਫ ਸਟਾਈਲ ਮੇਨਟੇਨੈਂਸ ਲਈ ਹਰ ਮਹੀਨੇ ਰੋਨਾਲਡੋ ਦਿੰਦੈ ਇੰਨੇ ਲੱਖ ਰੁਪਏ

ਨਵੀਂ ਦਿੱਲੀ - ਪੁਰਤਗਾਲ ਦਾ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਗਰਲਫ੍ਰੈਂਡ ਜਾਰਜੀਨਾ ਰੋਡ੍ਰਿਗਜ਼ ਦੀ ਲਾਈਫ ਸਟਾਈਲ ਮੇਨਟੇਨ ਕਰਨ ਲਈ ਹਰ ਮਹੀਨੇ 74 ਲੱਖ ਰੁਪਏ ਖਰਚ ਕਰਦਾ ਹੈ। ਰੋਨਾਲਡੋ ਜੂਵੈਂਟਸ ਕਲੱਬ ਤੋਂ 28 ਮਿਲੀਅਨ ਡਾਲਰ ਯਾਨੀ 200 ਕਰੋੜ ਰੁਪਏ ਦੀ ਸਾਲਾਨਾ ਸੈਲਰੀ ਲੈਂਦਾ ਹੈ।

PunjabKesariPunjabKesari
26 ਸਾਲਾ ਮੰਗੇਤਰ ਨੂੰ ਉਸ ਨੇ ਬੀਤੇ ਦਿਨੀਂ ਵੀ ਕਰੋੜਾਂ ਦੀ ਕਾਰ ਬਰਥਡੇ 'ਤੇ ਗਿਫਟ ਕੀਤੀ ਸੀ। ਜਾਰਜੀਨਾ ਰੋਨਾਲਡੋ ਦੀ ਬੇਟੀ ਅਲਾਨਾ ਮਾਰਟਿਨਾ ਦੀ ਮਾਂ ਹੈ। ਇਸ ਤੋਂ ਇਲਾਵਾ ਉਹ ਰੋਨਾਲਡੋ ਦੇ 3 ਬੱਚਿਆਂ ਈਵਾ, ਮਾਟੀਓ ਅਤੇ ਕ੍ਰਿਸਟੀਆਨੋ ਜੂਨੀਅਰ ਦੀ ਵੀ ਦੇਖਭਾਲ ਕਰਦੀ ਹੈ। ਜਾਰਜੀਨਾ ਚਾਹੇ ਅੱਜ ਲੈਵਿਸ਼ ਸਟਾਈਲ ਦਾ ਸਿੰਬਲ ਬਣ ਚੁੱਕੀ ਹੈ ਪਰ ਉਸ ਦਾ ਬਚਪਨ ਇੰਨਾ ਵਧੀਆ ਨਹੀਂ ਸੀ। ਸਪੇਨ ਵਿਚ ਫੁੱਟਬਾਲਰ ਪਿਤਾ ਦੇ ਘਰ ਵਿਚ ਜਨਮੀ ਜਾਰਜੀਨਾ ਬਚਪਨ ਤੋਂ ਹੀ ਬੈਲੇ ਡਾਂਸਰ ਬਣਨਾ ਚਾਹੁੰਦੀ ਸੀ। ਉਹ ਸਕੂਲ ਟਾਈਮ 'ਤੇ ਵੀ ਡਾਂਸ ਕਲਾਸ ਲਈ ਜਾਂਦੀ ਸੀ। ਰੋਨਾਲਡੋ ਨਾਲ ਇਕ ਸ਼ੋਅ ਰੂਮ ਵਿਚ ਮਿਲਣ ਤੋਂ ਬਾਅਦ ਉਸ ਦਾ ਲਾਈਫ ਸਟਾਈਲ ਹੀ ਬਦਲ ਗਿਆ।

PunjabKesariPunjabKesari
ਜਵਾਨੀ ਵਿਚ ਕਦਮ ਰੱਖਦੇ-ਰੱਖਦੇ ਜਾਰਜੀਨਾ ਨੇ ਘਰ ਦਾ ਖਰਚ ਚਲਾਉਣ ਲਈ ਵੇਟ੍ਰੇਸ ਦਾ ਵੀ ਕੰਮ ਕੀਤਾ ਸੀ। 19 ਸਾਲ ਦੀ ਉਮਰ ਵਿਚ ਉਹ ਬ੍ਰਿਸਟਲ ਆ ਗਈ ਸੀ, ਜਿਥੇ ਉਸ ਨੇ ਸਾਢੇ 9 ਪੌਂਡ ਪ੍ਰਤੀ ਘੰਟੇ ਨਾਲ ਕੰਮ ਕੀਤਾ। ਇਸ ਤੋਂ ਬਾਅਦ ਆਪਣੇ ਸੁਪਨ ਪੂਰੇ ਕਰਨ ਲਈ ਉਹ ਮੈਡ੍ਰਿਡ ਚਲੀ ਗਈ। ਇਥੋਂ ਗੂਚੀ ਦੇ ਸਟੋਰ ਵਿਚ ਕੰਮ ਕਰਦੇ ਹੋਏ ਉਸ ਦੀ ਮੁਲਾਕਾਤ ਰੋਨਾਲਡੋ ਨਾਲ ਹੋਈ ਸੀ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ।

PunjabKesari
ਦੱਸ ਦੇਈਏ ਕਿ ਰੋਨਾਲਡੋ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅ ਹੋਣ ਵਾਲਾ ਪਲੇਅਰ ਹੈ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ 200 ਮਿਲੀਅਨ ਤੋਂ ਵੀ ਵੱਧ ਹੈ। ਉਥੇ ਹੀ ਜਾਰਜੀਨਾ ਦੇ ਇੰਸਟਾਗ੍ਰਾਮ 'ਤੇ 16.5 ਮਿਲੀਅਮ ਫਾਲੋਅਰ ਹਨ। ਉਹ ਪ੍ਰਤੀ ਇੰਸਟਾਗ੍ਰਾਮ ਪੋਸਟ ਲਈ 6600 ਪੌਂਡ ਵੀ ਕਮਾਉਂਦੀ ਹੈ।

PunjabKesari


author

Gurdeep Singh

Content Editor

Related News