ਹਰ ਮੈਚ ''ਚ ਕੋਲਕਾਤਾ ਵਰਗੀ ਪਿੱਚ ਨਹੀਂ ਹੋ ਸਕਦੀ : ਬਾਂਗੜ

Sunday, Dec 03, 2017 - 12:52 AM (IST)

ਹਰ ਮੈਚ ''ਚ ਕੋਲਕਾਤਾ ਵਰਗੀ ਪਿੱਚ ਨਹੀਂ ਹੋ ਸਕਦੀ : ਬਾਂਗੜ

ਨਵੀਂ ਦਿੱਲੀ— ਭਾਰਤੀ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਨੇ ਸ਼ਨੀਵਾਰ ਕਿਹਾ ਕਿ ਹਰ ਮੈਚ 'ਚ ਕੋਲਕਾਤਾ ਦੇ ਈਡਨ ਗਾਰਡਨ ਵਰਗੀ ਪਿੱਚ ਨਹੀਂ ਮਿਲ ਸਕਦੀ।
ਬਾਂਗੜ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਫਿਰੋਜ਼ਸ਼ਾਹ ਕੋਟਲਾ ਮੈਦਾਨ ਦੀ ਪਿੱਚ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਹਰ ਮੈਚ 'ਚ ਤੁਹਾਨੂੰ ਇਕੋ ਜਿਹੀ ਪਿੱਚ ਨਹੀਂ ਮਿਲ ਸਕਦੀ। ਕੋਲਕਾਤਾ ਦੀ ਪਿੱਚ ਵੱਖਰੀ ਸੀ, ਨਾਗਪੁਰ ਦੀ ਪਿੱਚ ਉਸ ਤੋਂ ਵੱਖਰੀ ਸੀ ਤੇ ਇਥੇ ਕੋਟਲਾ ਮੈਦਾਨ ਦੀ ਪਿੱਚ ਵੀ ਇਕ ਵੱਖਰੀ ਵਿਕਟ ਹੈ। ਅਜਿਹਾ ਨਹੀਂ ਹੋ ਸਕਦਾ ਕਿ ਹਰ ਮੈਚ 'ਚ ਖੇਡਣ ਲਈ ਇਕੋ ਜਿਹੀ ਹੀ ਪਿੱਚ ਮਿਲੇ।


Related News