ICC ਦੀ ਅਣਦੇਖੀ ਦੇ ਬਾਵਜੂਦ ਹੁਣ ਵੀ ਪਾਕਿ ''ਤੇ ਅੰਤਰਰਾਸ਼ਟਰੀ ਪਾਬੰਦੀ ਚਾਹੁੰਦੈ COA ਪ੍ਰਮੁੱਖ ਰਾਏ
Thursday, Mar 07, 2019 - 11:15 PM (IST)

ਨਵੀਂ ਦਿੱਲੀ- ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਦੇ ਪ੍ਰਧਾਨ ਵਿਨੋਦ ਰਾਏ ਨੇ ਕਿਹਾ ਕਿ ਬੀ. ਸੀ. ਸੀ. ਆਈ. ਹੁਣ ਵੀ ਚਾਹੁੰਦਾ ਹੈ ਕਿ ਆਈ. ਸੀ. ਸੀ. ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ 'ਤੇ ਪਾਬੰਦੀ ਲਾਏ। ਚਾਹੇ ਹਾਲ ਹੀ ਵਿਚ ਉਸ ਦੀ ਇਸ ਤਰ੍ਹਾਂ ਦੀ ਮੰਗ ਠੁਕਰਾ ਦਿੱਤੀ ਗਈ ਸੀ।
ਹਾਲਾਂਕਿ ਉਸ ਨੇ ਇਸ 'ਤੇ ਟਿੱਪਣੀ ਨਹੀਂ ਕੀਤੀ ਕਿ ਭਾਰਤ ਵਿਸ਼ਵ ਕੱਪ ਵਿਚ ਪਾਕਿਸਤਾਨ ਦਾ ਬਾਈਕਾਟ ਕਰੇਗਾ ਜਾਂ ਨਹੀਂ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਪਿਛਲੇ ਹਫਤੇ ਦੁਬਈ ਵਿਚ ਆਪਣੀ ਬੋਰਡ ਬੈਠਕ ਵਿਚ ਬੀ. ਸੀ. ਸੀ. ਆਈ. ਦੀ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨਾਲ ਸਬੰਧੀ ਤੋੜਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ। ਹਾਲਾਂਕਿ ਭਾਰਤੀ ਬੋਰਡ ਨੇ ਪਾਕਿਸਤਾਨ ਦਾ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਸੀ।