ਯੂਵੈਂਟਸ ਸੀਰੀ-ਏ ਖਿਤਾਬ ਜਿੱਤਣ ਦੇ ਨੇੜੇ
Monday, Apr 08, 2019 - 01:21 AM (IST)

ਮਿਲਾਨ— ਨੌਜਵਾਨ ਫੁੱਟਬਾਲਰ ਮੋਇਜੇ ਕੀਨ ਦੇ ਜੇਤੂ ਗੋਲ ਨਾਲ ਯੂਵੈਂਟਸ ਲਗਾਤਾਰ 8ਵਾਂ ਸੀਰੀ-ਏ ਖਿਤਾਬ ਜਿੱਤਣ ਤੋਂ ਸਿਰਫ ਇਕ ਕਦਮ ਦੂਰ ਹੈ, ਜਿਸ ਨੇ ਵਾਪਸੀ ਕਰਦੇ ਹੋਏ ਏ. ਸੀ. ਮਿਲਾਨ 'ਤੇ 2-1 ਦੀ ਜਿੱਤ ਹਾਸਲ ਕੀਤੀ। ਯੂਵੈਂਟਸ 21 ਅੰਕਾਂ ਦੀ ਬੜ੍ਹਤ ਨਾਲ ਚੋਟੀ 'ਤੇ ਬਣਿਆ ਹੋਇਆ ਹੈ। ਟੀਮ ਆਪਣੇ ਜ਼ਖ਼ਮੀ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੇ ਬਿਨਾਂ ਹੀ ਖੇਡ ਰਹੀ ਸੀ, ਜਿਹੜਾ ਪੱਟ ਦੀ ਸੱਟ ਤੋਂ ਉੱਭਰ ਰਿਹਾ ਹੈ।
ਉਸਦੇ ਲਈ ਕੀਨ ਸਥਾਨਾਪੰਨ ਖਿਡਾਰੀ ਦੇ ਤੌਰ 'ਤੇ ਉਤਰੇ ਤੇ ਉਨ੍ਹਾਂ ਨੇ 84ਵੇਂ ਮਿੰਟ 'ਚ ਜੇਤੂ ਗੋਲ ਕੀਤਾ ਜੋ ਟੂਰਨਾਮੈਂਟ ਦੇ 5 ਮੈਚਾਂ 'ਚ ਉਸਦਾ ਪੰਜਵਾਂ ਗੋਲ ਹੈ। ਏ. ਸੀ. ਮਿਲਾਨ ਨੇ ਬ੍ਰੇਕ ਤੋਂ ਪੰਜ ਮਿੰਟ ਪਹਿਲਾਂ ਕ੍ਰਿਸਤੋਫ ਪਿਆਟੇਕ ਦੇ ਗੋਲ ਦੀ ਬੜ੍ਹਤ ਬਣਾ ਲਈ ਸੀ ਜੋ ਉਸਦਾ ਸੈਸ਼ਨ ਦਾ 21ਵਾਂ ਗੋਲ ਵੀ ਸੀ ਪਰ ਪੋਲਾ ਨੇ 60ਵੇਂ ਮਿੰਟ 'ਚ ਗੋਲ ਕਰਕੇ ਯੂਵੈਂਟਸ ਨੂੰ ਬਰਾਬਰੀ ਦਿਵਾ ਦਿੱਤੀ। ਇਸ ਤੋਂ ਬਾਅਦ ਕੀਨ ਦਾ ਗੋਲ ਬਹੁਤ ਕੀਮਤੀ ਰਿਹਾ।