ਯੂਰਪੀਅਨ ਟੀਮ ਸ਼ਤਰੰਜ ਚੈਂਪੀਅਨਸ਼ਿਪ : ਮੈਗਨਸ ਕਾਰਲਸਨ ''ਤੇ ਰਹੇਗੀ ਨਜ਼ਰ

11/12/2023 5:02:18 PM

ਬੁਡਵਾ, ਮੋਂਟੇਨੇਗਰੋ (ਨਿਕਲੇਸ਼ ਜੈਨ)- ਹੁਣੇ-ਹੁਣੇ ਸਮਾਪਤ ਹੋਏ ਕਤਰ ਮਾਸਟਰਸ ਵਿੱਚ ਆਪਣੇ ਬੇਹੱਦ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਾਬਕਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਵਿਸ਼ਵ ਦੇ ਨੰਬਰ ਇੱਕ ਤਾਜ ਨੂੰ ਬਰਕਰਾਰ ਰੱਖਣ ਲਈ ਅੱਜ ਤੋਂ ਯੂਰਪੀ ਟੀਮ ਚੈਂਪੀਅਨਸ਼ਿਪ ਵਿੱਚ ਆਪਣੇ ਦੇਸ਼ ਨਾਰਵੇ ਦਾ ਅੱਠਵਾਂ ਦਰਜਾ ਬਰਕਰਾਰ ਰਖਣ ਲਈ ਮੁਕਾਬਲੇਬਾਜ਼ੀ ਕਰਦੇ ਨਜ਼ਰ ਆਉਣਗੇ। ਕਾਰਲਸਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਵਿਸ਼ਵ ਦੇ ਨੰਬਰ ਇੱਕ ਸ਼ਤਰੰਜ ਖਿਡਾਰੀ ਰਹੇ ਹਨ ਅਤੇ ਲੰਬੇ ਸਮੇਂ ਬਾਅਦ ਕਾਰਲਸਨ ਦੀ ਰੇਟਿੰਗ 2829 ਅਤੇ ਮੌਜੂਦਾ ਨੰਬਰ 2 ਖਿਡਾਰੀ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਦੇ ਵਿੱਚ ਰੇਟਿੰਗ ਅੰਤਰ ਸਿਰਫ 30 ਅੰਕ ਰਹਿ ਗਿਆ ਹੈ ਅਤੇ ਅਜਿਹੇ ਵਿੱਚ ਕਾਰਲਸਨ ਇੱਕ ਵਾਰ ਫਿਰ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੁਣਗੇ। 

ਇਹ ਵੀ ਪੜ੍ਹੋ : ਅਨੁਸ਼ਕਾ ਨਾਲ ਦੀਵਾਲੀ ਸਮਾਰੋਹ ਲਈ ਨਿਕਲੇ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ ਨੇ ਵੀ ਸ਼ੇਅਰ ਕੀਤੀ ਤਸਵੀਰ

ਹਾਲਾਂਕਿ ਟੂਰਨਾਮੈਂਟ 'ਚ ਟੀਮ ਦੇ ਮੁਤਾਬਕ ਸਟਾਰਸ ਨਾਲ ਜੜੀ ਅਜ਼ਰਬਾਈਜਾਨ ਦੀ ਟੀਮ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਗਈ ਹੈ। ਅਜ਼ਰਬਾਈਜਾਨ ਦੀ ਟੀਮ ਵਿੱਚ ਤੈਮੂਰ ਰਾਦਜਾਬੋਵ, ਸ਼ਖਰਿਯਾਰ ਮਾਮੇਦਯਾਰੋਵ, ਮਾਮੇਦੋਵ ਰੌਫ, ਨਿਜ਼ਾਤ ਅੱਬਾਸੋਵ ਅਤੇ ਵਾਸਿਫ ਦੁਰਬੈਲੀ ਸ਼ਾਮਲ ਹਨ, ਜਿਨ੍ਹਾਂ ਦੀ ਔਸਤ ਰੇਟਿੰਗ 2701 ਹੈ। 2676 ਦੀ ਔਸਤ ਰੇਟਿੰਗ ਨਾਲ ਰੋਮਾਨੀਆ ਨੂੰ ਦੂਜੀ ਤਰਜੀਹ ਅਤੇ ਜਰਮਨੀ ਨੂੰ ਤੀਜੀ ਤਰਜੀਹ ਦਿੱਤੀ ਗਈ ਹੈ। 2671 ਦੀ ਔਸਤ ਦਰਜਾਬੰਦੀ ਦੇ ਨਾਲ ਇੰਗਲੈਂਡ ਨੂੰ ਚੌਥਾ ਦਰਜਾ ਦਿੱਤਾ ਗਿਆ ਹੈ। ਇਸ ਯੂਰਪੀਅਨ ਚੈਂਪੀਅਨਸ਼ਿਪ 'ਚ ਕੁੱਲ 36 ਦੇਸ਼ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚੋਂ ਸਵਿਸ ਲੀਗ ਦੇ ਆਧਾਰ 'ਤੇ ਕੁੱਲ 9 ਰਾਊਂਡ ਖੇਡੇ ਜਾਣੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


Tarsem Singh

Content Editor

Related News