ਯੂਰਪੀਅਨ ਕਲੱਬ ਕੱਪ ਸ਼ਤਰੰਜ : ਈਰਾਨ ਦੇ ਪਰਹਮ ’ਤੇ ਜਿੱਤ ਨਾਲ ਕੀਤਾ ਵਿਦਿਤ ਨੇ ਅੰਤ
Friday, Apr 02, 2021 - 02:32 AM (IST)
ਨਾਸਿਕ (ਮਹਾਰਾਸ਼ਟਰ) (ਨਿਕਲੇਸ਼ ਜੈਨ)– ਭਾਰਤੀ ਓਲੰਪਿਆਡ ਸੋਨ ਤਮਗਾ ਜੇਤੂ ਟੀਮ ਦੇ ਕਪਤਾਨ ਤੇ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਯੂਰਪੀਅਨ ਕਲੱਬ ਕੱਪ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਦੇ ਆਖਰੀ ਮੁਕਾਬਲੇ ਵਿਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਪਰਹਮ ਮਘਸੂਦਲੂ ਨੂੰ ਹਰਾਉਂਦੇ ਹੋਏ ਆਪਣੇ ਅਜੇਤੂ ਰਹਿਣ ਦੇ ਰਿਕਾਰਡ ਨੂੰ ਬਰਕਰਾਰ ਰੱਖਿਆ। ਫਾਈਨਲ ਦੌਰ ਵਿਚ ਟਾਪ-10 ਟੀਮਾਂ ਵਿਚਾਲੇ 9 ਰਾਊਂਡ ਰੌਬਿਨ ਮੁਕਾਬਲੇ ਹੋਏ, ਜਿਨ੍ਹਾਂ ਵਿਚ ਵਿਦਿਤ ਨੇ ਆਪਣੀ ਟੀਮ ਵਲੋਂ 9ਵੀਂ ਵਾਰ ਖੇਡਦੇ ਹੋਏ ਕੁਲ 8 ਮੁਕਾਬਲੇ ਖੇਡੇ ਤੇ ਕੁਲ 5 ਅੰਕ ਬਣਾਏ । ਇਸ ਦੌਰਾਨ ਉਸ ਨੇ ਪਹਿਲਾ ਤੇ ਆਖਰੀ ਮੈਚ ਜਿੱਤਿਆ ਜਦਕਿ 6 ਮੁਕਾਬਲੇ ਡਰਾਅ ਖੇਡੇ।
ਇਹ ਖਬਰ ਪੜ੍ਹੋ- ਇੰਗਲੈਂਡ ਨੇ ਪੋਲੈਂਡ ਨੂੰ 2-1 ਨਾਲ ਹਰਾਇਆ, ਹੰਗਰੀ ਦੀ ਵੱਡੀ ਜਿੱਤ
ਆਖਰੀ ਰਾਊਂਡ ਵਿਚ ਪਰਹਮ ਦੇ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਵਿਦਿਤ ਨੇ ਕਵੀਨ ਪਾਨ ਓਪਨਿੰਗ ਵਿਚ ਬਿਹਤਰੀਨ ਪਿਆਦਿਆਂ ਦੀ ਖੇਡ ਨਾਲ ਸਿਰਫ 27 ਚਾਲਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਇਸ ਤਰ੍ਹਾਂ ਵਿਦਿਤ ਨੇ ਗਰੱੁਪ ਸਟੇਜ, ਪਲੇਅ ਆਫ ਤੇ ਫਾਈਨਲਸ ਮਿਲਾ ਕੇ ਕੁਲ 20 ਮੁਕਾਬਲੇ ਖੇਡੇ, ਜਿਨ੍ਹਾਂ ਵਿਚ 10 ਜਿੱਤਾਂ ਤੇ 10 ਡਰਾਅ ਖੇਡਦੇ ਹੋਏ ਆਪਣੀ ਟੀਮ ਲਈ ਸਭ ਤੋਂ ਵੱਧ 15 ਅੰਕ ਬਣਾਏ। ਹਾਲਾਂਕਿ ਗਰੁੱਪ ਸਟੇਜ ਤੇ ਪਲੇਅ ਆਫ ਵਿਚ ਚੋਟੀ ’ਤੇ ਰਹਿਣ ਵਾਲੀ ਉਸਦੀ ਟੀਮ 9ਵੀਂ ਵਾਰ ਫਾਈਨਲ ਵਿਚ ਚੰਗਾ ਨਹੀਂ ਕਰ ਸਕੀ ਤੇ ਨੌਵੇਂ ਸਥਾਨ ’ਤੇ ਰਹੀ।
ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।