ਯੂਰੋ 2024: ਬੈਲਜੀਅਮ ਨੇ ਰੋਮਾਨੀਆ ਨੂੰ ਹਰਾਇਆ

Sunday, Jun 23, 2024 - 12:20 PM (IST)

ਯੂਰੋ 2024: ਬੈਲਜੀਅਮ ਨੇ ਰੋਮਾਨੀਆ ਨੂੰ ਹਰਾਇਆ

ਕੋਲੋਨ (ਜਰਮਨੀ)- ਪਹਿਲੇ ਮੈਚ ਵਿੱਚ ਸਲੋਵਾਕੀਆ ਤੋਂ ਮਿਲੀ ਹਾਰ ਦੇ ਸਦਮੇ ਤੋਂ ਉਭਰਦੇ ਹੋਏ ਬੈਲਜੀਅਮ ਨੇ ਸ਼ਨੀਵਾਰ ਨੂੰ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਮੈਚ ਵਿੱਚ ਰੋਮਾਨੀਆ ਨੂੰ 2-0 ਨਾਲ ਹਰਾ ਦਿੱਤਾ। ਯੂਰੀ ਟਿਯੇਲੇਮੈਨਸ ਨੇ ਦੂਜੇ ਮਿੰਟ ਵਿੱਚ ਪਹਿਲਾ ਗੋਲ ਕੀਤਾ ਜਦਕਿ ਕੇਵਿਨ ਡੀ ਬਰੂਇਨੇ ਨੇ ਦੂਜੇ ਹਾਫ ਵਿੱਚ ਦੂਜਾ ਗੋਲ ਕੀਤਾ।
ਬੈਲਜੀਅਮ ਦੇ ਰਾਜਾ ਫਿਲੀਪ ਅਤੇ ਰਾਣੀ ਮੈਥਿਲਡੇ ਵੀ ਮੈਚ ਦੇਖਣ ਪਹੁੰਚੀ ਸੀ। ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ 2022 ਵਿਸ਼ਵ ਕੱਪ ਤੋਂ ਗਰੁੱਪ ਗੇੜ ਵਿੱਚ ਹੀ ਬਾਹਰ ਹੋ ਗਈ ਸੀ। ਇਸ ਜਿੱਤ ਤੋਂ ਬਾਅਦ ਹੁਣ ਗਰੁੱਪ ਈ ਦੀਆਂ ਸਾਰੀਆਂ ਚਾਰ ਟੀਮਾਂ ਦੇ ਤਿੰਨ-ਤਿੰਨ ਅੰਕ ਹੋ ਗਏ ਹਨ ਅਤੇ ਉਨ੍ਹਾਂ ਨੇ ਬੁੱਧਵਾਰ ਨੂੰ ਆਖਰੀ ਗਰੁੱਪ ਮੈਚ ਖੇਡਣਾ ਹੈ। ਬੈਲਜੀਅਮ ਦਾ ਸਾਹਮਣਾ ਯੂਕ੍ਰੇਨ ਨਾਲ ਹੋਵੇਗਾ ਅਤੇ ਰੋਮਾਨੀਆ ਦਾ ਸਾਹਮਣਾ ਸਲੋਵਾਕੀਆ ਨਾਲ ਹੋਵੇਗਾ।


author

Aarti dhillon

Content Editor

Related News