ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ
Wednesday, Jun 23, 2021 - 07:50 PM (IST)
ਲੰਡਨ- ਰਹੀਮ ਸਟਰਲਿੰਗ ਦੇ ਗੋਲ ਦੀ ਮਦਦ ਨਾਲ ਇੰਗਲੈਂਡ ਨੇ ਯੂਰੋ-2020 ਫੁੱਟਬਾਲ ਚੈਂਪੀਅਨਸ਼ਿਪ ਦੇ ਮੈਚ ’ਚ ਚੈਕ ਗਣਰਾਜ ਨੂੰ 1-0 ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਪਹਿਲਾਂ ਹੀ ਅੰਤਿਮ-16 ’ਚ ਜਗ੍ਹਾ ਪੱਕੀ ਕਰ ਚੁੱਕੀਆਂ ਹਨ। ਇੰਗਲੈਂਡ ਦੇ ਕੋਚ ਜੇਰੇਥ ਸਾਊਥਗੇਟ ਨੇ ਕਿਹਾ,‘‘ਸਾਡਾ ਹਮੇਸ਼ਾ ਤੋਂ ਮੰਨਣਾ ਸੀ ਕਿ ਹੈਰੀ ਕੇਨ ਉੱਤੋਂ ਗੋਲ ਕਰਨ ਦਾ ਬੋਝ ਘੱਟ ਕੀਤਾ ਜਾਣਾ ਚਾਹੀਦਾ ਹੈ।’’
ਕੇਨ ਕ੍ਰੋਏਸ਼ੀਆ ਅਤੇ ਸਕਾਟਲੈਂਡ ਖਿਲਾਫ ਗੋਲ ਨਹੀਂ ਕਰ ਸਕੇ। ਇੱਥੇ ਉਨ੍ਹਾਂ ਨੇ ਗੋਲ ’ਤੇ ਪਹਿਲਾ ਸ਼ਾਟ ਲਾਇਆ। ਇੰਗਲੈਂਡ ਨੂੰ ਹੁਣ ਇਕ ਹਫਤੇ ਬਾਅਦ ਗਰੁੱਪ-ਐੱਫ ਦੀ ਦੂਜੇ ਨੰਬਰ ਦੀ ਟੀਮ ਨਾਲ ਖੇਡਣਾ ਹੈ ਜੋ ਫਰਾਂਸ, ਪੁਰਤਗਾਲ, ਜਰਮਨੀ ਜਾਂ ਹੰਗਰੀ ’ਚੋਂ ਕੋਈ ਵੀ ਹੋ ਸਕਦਾ ਹੈ। ਉਸ ਮੈਚ ’ਚ 45,000 ਦਰਸ਼ਕਾਂ ਨੂੰ ਸਟੇਡੀਅਮ ’ਚ ਪ੍ਰਵੇਸ਼ ਦੀ ਆਗਿਆ ਰਹੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।