ਇਥੋਪੀਆ ਨੇ 2020 ਓਲੰਪਿਕ ਕੁਆਲੀਫਾਇਰ ''ਚੋਂ ਯੂਗਾਂਡਾ ਨੂੰ ਕੀਤਾ ਬਾਹਰ

Sunday, Apr 07, 2019 - 03:59 PM (IST)

ਇਥੋਪੀਆ ਨੇ 2020 ਓਲੰਪਿਕ ਕੁਆਲੀਫਾਇਰ ''ਚੋਂ ਯੂਗਾਂਡਾ ਨੂੰ ਕੀਤਾ ਬਾਹਰ

ਕੰਪਾਲਾ— ਇਥੋਪੀਆਈ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਨੇ ਅਫਰੀਕੀ ਮਹਾਦੀਪ ਲਈ ਆਯੋਜਿਤ ਹੋਏ 2020 ਓਲੰਪਿਕ ਕੁਆਲੀਫਾਇਰਸ ਮੁਕਾਬਲੇ 'ਚ ਯੂਗਾਂਡਾ ਨੂੰ ਦੌੜ 'ਚੋਂ ਬਾਹਰ ਕਰ ਦਿੱਤਾ ਹੈ। ਇਥੋਪੀਆਈ ਟੀਮ ਨੇ ਆਦਿਸ ਅਬਾਬਾ 'ਚ ਬੁੱਧਵਾਰ ਨੂੰ ਹੋਏ ਮੈਚ ਦੇ ਪਹਿਲੇ ਗੇੜ 'ਚ 3-2 ਨਾਲ ਜਿੱਤ ਦਰਜ ਕੀਤੀ ਜਦਕਿ ਦੂਜੇ ਮੈਚ 'ਚ ਯੂਗਾਂਡਾ ਨੂੰ 1-0 ਨਾਲ ਹਰਾਇਆ, ਜਦਕਿ ਸ਼ਨੀਵਾਰ ਨੂੰ 4-2 ਦੇ ਔਸਤ ਨਾਲ ਜਿੱਤ ਦਰਜ ਕਰਕੇ ਅਗਲੇ ਗੇੜ 'ਚ ਜਗ੍ਹਾ ਬਣ ਲਈ। 

ਲਾਰਾ ਆਬੇਰਾ ਨੇ 66ਵੇਂ ਮਿੰਟ 'ਚ ਇਥੋਪੀਆ ਨੂੰ ਬੜ੍ਹਤ ਦਿਵਾਈ। ਯੂਗਾਂਡਾ ਨੇ ਫਿਰ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਥੋਪੀਆਈ ਖਿਡਾਰੀ ਨੇ ਇਸ ਦਾ ਬਚਾਅ ਕੀਤਾ। ਇਥੋਪੀਆਈ ਸਕੋਰਰ ਆਬੇਰਾ ਨੇ ਮੈਚ ਦੇ ਬਾਅਦ ਕਿਹਾ, ''ਮੈਂ ਖੁਸ਼ ਹਾਂ ਕਿ ਮੈਂ ਟੀਮ ਲਈ ਗੋਲ ਕੀਤਾ ਅਤੇ ਵਿਦੇਸ਼ੀ ਜ਼ਮੀਨ 'ਤੇ ਟੀਮ ਨੂੰ ਜਿੱਤ ਦਿਵਾਉਣ 'ਚ ਮਦਦ ਕੀਤੀ। ਸਾਨੂੰ ਖੁਸ਼ੀ ਹੈ ਕਿ ਅਸੀਂ ਕੁਆਲੀਫਿਕੇਸ਼ਨ ਦੇ ਅਗਲੇ ਰਾਊਂਡ 'ਚ ਪੁੱਜ ਗਏ ਹਾਂ।


author

Tarsem Singh

Content Editor

Related News