ਐਸਪਾਨੋਏਲ ਨੇ ਬਾਰਸੀਲੋਨਾ ਨੂੰ 2-2 ਦੇ ਡਰਾਅ ''ਤੇ ਰੋਕਿਆ

Monday, Jan 06, 2020 - 01:12 AM (IST)

ਐਸਪਾਨੋਏਲ ਨੇ ਬਾਰਸੀਲੋਨਾ ਨੂੰ 2-2 ਦੇ ਡਰਾਅ ''ਤੇ ਰੋਕਿਆ

ਮੈਡ੍ਰਿਡ— ਬਾਰਸੀਲੋਨਾ ਨੂੰ ਲਾ ਲਿਗਾ ਫੁੱਟਬਾਲ ਲੀਗ ਦੇ ਰੋਮਾਂਚਕ ਮੁਕਾਬਲੇ ਵਿਚ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਚੱਲ ਰਹੇ ਐਸਪਾਨੋਏਲ ਨਾਲ 2-2 ਨਾਲ ਡਰਾਅ ਕਰਨਾ ਪਿਆ। ਚੀਨ ਦੇ ਵੂ ਲੇਈ ਨੇ ਐਸਪਾਨੋਏਲ ਲਈ ਅੰਤ 'ਚ 88ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਟੀਮ ਨੂੰ ਅੰਕ ਦਿਵਾਏ। ਐਸਪਾਨਯੋਲ ਨੇ ਡੇਵਿਡ ਲੋਪੇਜ਼ ਦੀ ਮਦਦ ਨਾਲ 23ਵੇਂ ਮਿੰਟ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਪਰ ਲੂਈ ਸੁਆਰੇਜ ਨੇ 50ਵੇਂ ਮਿੰਟ ਵਿਚ ਗੋਲ ਕਰ ਕੇ ਬਾਰਸੀਲੋਨਾ ਨੂੰ ਬਰਾਬਰੀ ਦਿਵਾਈ। ਇਸ ਤੋਂ 9 ਮਿੰਟ ਬਾਅਦ ਹੀ ਆਰਟੂਰੋ ਵਿਡਾਲ ਨੇ ਗੋਲ ਕਰ ਕੇ ਬਾਰਸੀਲੋਨਾ ਨੂੰ 2-1 ਨਾਲ ਅੱਗੇ ਕਰ ਦਿੱਤਾ।  16 ਮਿੰਟ ਪਹਿਲਾਂ ਉਸ ਦੇ ਖਿਡਾਰੀ ਫਰੈਂਕੀ ਡੀ ਜੋਂਗ ਨੂੰ ਲਾਲ ਕਾਰਡ ਦਿਖਾਇਆ ਗਿਆ, ਜਿਸ ਨਾਲ ਐਸਪਾਨਯੋਲ ਦੇ ਹੌਸਲੇ ਬੁਲੰਦ ਹੋ ਗਏ ਤੇ ਚੀਨੀ ਫਾਰਵਰਡ ਵੂ ਲੇਈ ਨੇ ਇਸ ਦਾ ਫਾਇਦਾ ਚੁੱਕ ਕੇ 88ਵੇਂ ਮਿੰਟ ਵਿਚ ਗੋਲ ਕਰ ਦਿੱਤਾ।

PunjabKesari
ਬਾਰਸੀਲੋਨਾ ਦੀ ਟੀਮ ਗੋਲ ਫਰਕ ਦੇ ਹਿਸਾਬ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਬਣੀ ਹੋਈ ਹੈ ਪਰ ਰੀਅਲ ਮੈਡ੍ਰਿਡ 'ਤੇ ਉਸ ਦੀ ਦੋ ਅੰਕਾਂ ਦੀ ਬੜ੍ਹਤ ਖਤਮ ਹੋ ਗਈ, ਜਿਸ ਨੇ ਗੇਟਾਫੇ 'ਤੇ 3-0 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਦੋਵਾਂ ਟੀਮਾਂ ਦੇ 40-40 ਅਕ ਹਨ। ਐਸਪਾਨੋਏਲ 11 ਅੰਕਾਂ ਨਾਲ ਆਖਰੀ 20ਵੇਂ ਸਥਾਨ 'ਤੇ ਹੈ।


author

Gurdeep Singh

Content Editor

Related News