ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ

Monday, Oct 25, 2021 - 07:59 PM (IST)

ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ

ਜੈਪੁਰ- ਫੌਜ ਦੀ 61ਵੀਂ ਕੈਵੇਲਰੀ ਦੇ ਘੁੜਸਵਾਰ ਮੇਜਰ ਦੀਪਾਂਸ਼ੂ ਸ਼ਯੋਰਾਣ ਨੇ ਇਥੇ ਇਵੈਂਟਿੰਗ ਮੁਕਾਬਲੇ ਦੇ ਚੋਣ ਟ੍ਰਾਇਲ ਜਿੱਤ ਕੇ ਅਗਲੇ ਸਾਲ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਮੇਜਰ ਦੀਪਾਂਸ਼ੂ ਨੇ 32.7 ਦੇ ਸਕੋਰ ਨਾਲ ਐੱਫ. ਆਈ. ਆਈ. ਸੀ. ਸੀ. ਆਈ. 2 ਸਟਾਰ ਲਾਂਗ ਇਵੈਂਟਿੰਗ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਉਸ ਨੇ ਰਾਕੇਸ਼ ਕੁਮਾਰ (34.9) ਅਤੇ ਮਹੇਸ਼ ਖੁੰਬਾਰ (41.8) ਨੂੰ ਪਛਾੜਿਆ।

ਇਹ ਖ਼ਬਰ ਪੜ੍ਹੋ- ਲਖਨਊ ਤੇ ਅਹਿਮਦਾਬਾਦ ਹੋਣਗੀਆਂ IPL ਦੀਆਂ 2 ਨਵੀਂਆਂ ਟੀਮਾਂ, ਇੰਨੇ ਕਰੋੜ 'ਚ ਵਿਕੀਆਂ


ਘੁੜਸਵਾਰੀ ਦੇ ਇਵੈਂਟਿੰਗ ਮੁਕਾਬਲੇ ’ਚ ਇਕ ਘੋੜਾ ਅਤੇ ਇਕ ਘੁੜਸਵਾਰ ਦੀ ਜੋੜੀ ਹੋਰ ਪ੍ਰਤੀਯੋਗੀ ਵਿਰੁੱਧ 3 ਅਲੱਗ-ਅਲੱਗ ਦਿਨ 3 ਪੜਾਅ ਦੀ ਡ੍ਰੈਸਿਜ, ਕ੍ਰਾਸ ਕੰਟਰੀ ਅਤੇ ਸ਼ੌਅ ਜੰਪਿੰਗ ਮੁਕਾਬਲਿਆਂ ’ਚ ਹਿੱਸਾ ਲੈਂਦੇ ਹਨ। ਭਾਰਤੀ ਫੌਜ ਦੀ ਇਕੋ-ਇਕ ਘੁੜਸਵਾਰ ਰੈਜੀਮੈਂਟ 61ਵੀਂ ਕੈਵੇਲਰੀ ਵੱਲੋਂ ਆਯੋਜਿਤ ਟ੍ਰਾਇਲ ’ਚ 51 ਘੋੜਿਆਂ ਅਤੇ ਘੁੜਸਵਾਰਾਂ ਦੀ ਜੋੜੀ ਨੇ ਹਿੱਸਾ ਲਿਆ। ਪ੍ਰਤੀਯੋਗਿਤਾ ਦਾ ਆਯੋਜਨ 20 ਤੋਂ 24 ਅਕਤੂਬਰ ਤੱਕ ਕੀਤਾ ਗਿਆ। ਪ੍ਰਤੀਯੋਗੀਆਂ ਨੂੰ ਹਰੇਕ ਪੜਾਅ ’ਚ ਪੈਨਲਟੀ ਅੰਕ ਦਿੱਤੇ ਜਾਂਦੇ ਹਨ ਅਤੇ ਮੁਕਾਬਲੇ ਦੇ ਅਖੀਰ ’ਚ ਸਭ ਤੋਂ ਘੱਟ ਪੈਨਲਟੀ ਅੰਕ ਵਾਲੇ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News