ਕਪਤਾਨੀ ਮਿਲਦੇ ਹੀ ਪਹਿਲਾ ਮੈਚ ਹਾਰੇ ਇਯੋਨ ਮੋਰਗਨ, ਦੱਸਿਆ- ਕਿੱਥੇ ਹੋਈ ਗਲਤੀ

10/16/2020 11:45:41 PM

ਨਵੀਂ ਦਿੱਲੀ : ਦਿਨੇਸ਼ ਕਾਰਤਿਕ ਤੋਂ ਕਪਤਾਨੀ ਮਿਲਣ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਦੇ ਇਯੋਨ ਮੋਰਗਨ 'ਤੇ ਸਭ ਦੀਆਂ ਨਜ਼ਰਾਂ ਸਨ ਪਰ ਮੋਰਗਨ ਮੁੰਬਈ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਪਹਿਲੇ ਮੈਚ 'ਚ ਪ੍ਰਭਾਵਿਤ ਕਰਨ 'ਚ ਸਫਲ ਨਹੀਂ ਹੋ ਸਕੇ। ਉਨ੍ਹਾਂ ਨੇ ਪੋਸਟ ਮੈਚ ਪ੍ਰੈਜੇਂਟੇਸ਼ਨ ਦੌਰਾਨ ਇਸ 'ਤੇ ਗੱਲ ਕੀਤੀ। ਉਨ੍ਹਾਂਨੇ ਕਿਹਾ- ਪਾਰੀ ਦੀ ਸ਼ੁਰੂਆਤ ਤੋਂ ਹੀ ਸਾਡੀ ਟੀਮ ਰੇਸ 'ਚ ਨਹੀਂ ਸੀ। ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂਆਤ 'ਚ ਹੀ ਅਸੀਂ ਚਾਰ ਤੋਂ ਪੰਜ ਵਿਕਟਾਂ ਗੁਆ ਚੁੱਕੇ ਸੀ। ਅਜਿਹੇ 'ਚ ਸਕੋਰ ਨੂੰ ਅੱਗੇ ਲੈ ਜਾਣਾ ਉਹ ਵੀ ਮੁੰਬਈ ਵਰਗੀ ਟੀਮ ਖ਼ਿਲਾਫ਼ ਕਾਫ਼ੀ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਨੂੰ ਰੋਕਣਾ ਆਸਾਨ ਨਹੀਂ ਹੈ।

ਮੋਰਗਨ ਬੋਲੇ- ਹਾਲਾਂਕਿ ਅੰਤ 'ਚ ਖਿਡਾਰੀਆਂ ਨੇ ਕੁੱਝ ਵਧੀਆ ਪ੍ਰਜਰਸ਼ਨ ਕੀਤਾ ਪਰ ਉਦੋਂ ਵੀ ਸਕੋਰ ਬੋਰਡ 'ਤੇ ਇੰਨੀਆਂ ਦੌੜਾਂ ਨਹੀਂ ਬਣਾ ਸਕੇ ਜਿਸ ਨਾਲ ਅਸੀਂ ਵੱਡੇ ਸਕੋਰ ਤੱਕ ਪਹੁੰਚ ਸਕਦੇ। ਜੇਕਰ ਟੀਮ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਕੋਲ ਨੰਬਰ 4 ਤੋਂ ਲੈ ਕੇ 6 ਤੱਕ ਵਧੀਆ ਖਿਡਾਰੀ ਹਨ। ਸਿਰਫ ਸਾਨੂੰ ਹਾਲਾਤਾਂ ਨੂੰ ਸਮਝਣ ਦੀ ਜ਼ਰੂਰਤ ਹੈ। ਅੱਜ ਅਜਿਹਾ ਨਹੀਂ ਲੱਗਦਾ ਕਿ ਇਸ ਨਾਲ ਵੱਡਾ ਫਰਕ ਪਿਆ ਹੈ।


Inder Prajapati

Content Editor

Related News