IPL 2021 : ਭੱਜੀ ਨੂੰ ਸਿਰਫ਼ ਇਕ ਓਵਰ ਹੀ ਕਿਉਂ ਦਿੱਤਾ ਗਿਆ, ਇਓਨ ਮੋਰਗਨ ਨੇ ਦਿੱਤਾ ਜਵਾਬ

Monday, Apr 12, 2021 - 02:07 PM (IST)

IPL 2021 : ਭੱਜੀ ਨੂੰ ਸਿਰਫ਼ ਇਕ ਓਵਰ ਹੀ ਕਿਉਂ ਦਿੱਤਾ ਗਿਆ, ਇਓਨ ਮੋਰਗਨ ਨੇ ਦਿੱਤਾ ਜਵਾਬ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਆਪਣੇ ਪਹਿਲੇ ਹੀ ਮੈਚ ਨੂੰ ਜਿੱਤ ਕੇ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਓਨ ਮੋਰਗਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਮਜ਼ਬੂਤ ਹੈਦਰਾਬਾਦ ਵਿਰੁੱਧ ਮੈਚ ’ਚ ਉਨ੍ਹਾਂ ਨੇ ਫ਼ੈਸਲੇ ਲੈਣ ਦੀ ਚੰਗੀ ਸਮਰਥਾ ਵਿਖਾਈ ਜਿਸ ਦੀ ਬਦੌਲਤ ਉਹ ਜਿੱਤ ਹਾਸਲ ਕਰਨ ’ਚ ਸਫਲ ਰਹੇ। ਮੈਚ ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ- ਮੈਂ ਕਾਫ਼ੀ ਖ਼ੁਸ਼ ਹਾਂ ਜਿਸ ਕੈਂਪ ’ਚ ਅਸੀਂ ਪ੍ਰੀ ਟੂਰਨਾਮੈਂਟ ਕੀਤਾ ਸੀ, ਉੱਥੇ ਸਾਡੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਹ ਯਕੀਨੀ ਨਹੀਂ ਸੀ ਕਿ ਇੱਥੇ ਉਹ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ। ਪਰ ਸਾਡਾ ਦਿਨ ਸ਼ਾਨਦਾਰ ਸੀ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਗਈ ਉਹ ਕਾਫ਼ੀ ਚੰਗੀ ਸੀ।
ਇਹ ਵੀ ਪੜ੍ਹੋ : KKR ਖ਼ਿਲਾਫ਼ ਹਾਰ ਤੋਂ ਬਾਅਦ ਕਪਤਾਨ ਵਾਰਨਰ ਨੇ ਪਾਂਡੇ-ਬੇਅਰਸਟੋਅ ਦੀ ਕੀਤੀ ਤਾਰੀਫ਼

PunjabKesariਮੋਰਗਨ ਨੇ ਹਰਭਜਨ ਸਿੰਘ (ਭੱਜੀ) ਨੂੰ ਸਿਰਫ਼ ਇਕ ਹੀ ਓਵਰ ਦੇਣ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਉਨ੍ਹਾਂ ਕਿਹਾ- ਪਹਿਲੇ ਓਵਰ ’ਚ ਹੀ ਉਹ ਅਸਲ ’ਚ ਚਗੇ ਸਨ ਜਿਨ੍ਹਾਂ ਨੇ ਸਾਨੂੰ ਚੰਗੀ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਉਹ ਖੇਡ ਦਾ ਹਿੱਸਾ ਨਹੀਂ ਸਨ। ਪਰ ਸਾਡੀ ਕੋਸ਼ਿਸ਼ ਸੀ ਕਿ ਉਨ੍ਹਾਂ ਦੇ ਤਜਰਬੇ ਦਾ ਇਸਤੇਮਾਲ ਕੀਤਾ ਜਾਵੇ। ਸਾਡੇ ਚਾਰੇ ਪਾਸੇ ਕਈ ਖਿਡਾਰੀ ਸਨ ਜਿਨ੍ਹਾਂ ਲਈ ਉਨ੍ਹਾਂ ਨੇ ਆਪਣੀ ਉਦਾਰਤਾ ਦਿਖਾਉਂਦੇ ਹੋਏ ਮਦਦ ਕੀਤੀ। ਇਸ ਤਰ੍ਹਾਂ ਸ਼ੁਰੂਆਤ ਕਰਨਾ ਚੰਗਾ ਸੀ। ਇਹ ਸਪੱਸ਼ਟ ਹੈ ਕਿ ਇਹ ਇਕ ਲੰਬਾ ਟੂਰਨਾਮੈਂਟ ਹੈ। ਅਸੀਂ ਸਕੋਰ ਤੋਂ ਬਹੁਤ ਚੰਗੇ ਸੀ। 
ਇਹ ਵੀ ਪੜ੍ਹੋ : ਰਾਜਸਥਾਨ ਦੇ ਸਾਹਮਣੇ ਹੋਵੇਗਾ ਪੰਜਾਬ, ਜਾਣੋ ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਫ਼ੈਕਟਰ

ਮੋਰਗਨ ਨੇ ਕਿਹਾ- ਹੈਦਰਾਬਾਦ ਖ਼ਿਲਾਫ਼ ਮੈਚ ’ਚ ਨੀਤੀਸ਼ ਤੇ ਤ੍ਰਿਪਾਠੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਜਿਸ ਤਰੀਕੇ ਨਾਲ ਖੇਡ ਰਹੇ ਸਨ ਉਹ ਸ਼ਾਨਦਾਰ ਸੀ। ਉਨ੍ਹਾਂ ਨੇ ਸਾਡੇ ਮੱਧ ਕ੍ਰਮ ਦੀ ਮਜ਼ਬੂਤੀ ਵਿਖਾਈ। ਯਕੀਨੀ ਤੌਰ ’ਤੇ ਗੇਂਦਬਾਜ਼ੀ ’ਚ ਅਸੀਂ ਬਿਹਤਰ ਸ਼ੁਰੂਆਤ ਕਰ ਰਹੇ ਹਾਂ। ਸਾਡੇ ਕੋਲ ਮੈਕੁਲਮ ਦੇ ਰੂਪ ’ਚ ਇਕ ਸ਼ਾਨਦਾਰ ਕੋਚ ਹੈ। ਇਸ ਤੋਂ ਇਲਾਵਾ ਸਾਡੇ ਕੋਲ ਇਕ ਚੰਗਾ ਬੈਕ ਰੂਮ ਸਟਾਫ਼ ਹੈ। ਸਾਡਾ ਮੁੱਖ ਕੰਮ ਅਜੇ ਸਰਵਸ੍ਰੇਸ਼ਠ ਪਲੇਇੰਗ-11 ਨੂੰ ਮੈਚ ’ਚ ਮੌਕਾ ਦੇਣਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News