ESPNcricinfo Awards : ਮੋਰਗਨ ਨੂੰ ਸਾਲ ਦਾ ਸਰਵਸ੍ਰੇਸ਼ਠ ਕਪਤਾਨ ਚੁਣਿਆ ਗਿਆ

02/10/2020 5:23:20 PM

ਨਵੀਂ ਦਿੱਲੀ— ਵਨ-ਡੇ ਵਰਲਡ ਕੱਪ 'ਚ ਇੰਗਲੈਂਡ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਇਓਨ ਮੋਰਗਨ ਨੂੰ ਈਐੱਸਪੀਐੱਨਕ੍ਰਿਕਇੰਫੋ ਪੁਰਸਕਾਰਾਂ 'ਚ ਸੋਮਵਾਰ ਨੂੰ ਸਾਲ ਦਾ ਸਰਵਸ੍ਰੇਸ਼ਠ ਕਪਤਾਨ ਚੁਣਿਆ ਗਿਆ। ਵਰਲਡ ਕੱਪ 'ਚ ਸ਼੍ਰੀਲੰਕਾ ਅਤੇ ਆਸਟਰੇਲੀਆ ਖਿਲਾਫ ਮੈਚ ਗੁਆਉਣ ਦੇ ਬਾਅਦ ਇੰਗਲੈਂਡ ਨੂੰ ਖਿਤਾਬ ਜਿੱਤਣ ਲਈ ਚਾਰ ਮੈਚਾਂ 'ਚ ਚਾਰ ਜਿੱਤ ਦੀ ਜ਼ਰੂਰਤ ਸੀ। ਮੋਰਗਨ ਦੀ ਅਗਵਾਈ 'ਚ ਟੀਮ ਇਹ ਕਾਰਨਾਮਾ ਕਰਨ 'ਚ ਸਫਲ ਰਹੀ ਜਿੱਥੇ ਫਾਈਨਲ 'ਚ ਟੀਮ ਨੇ ਸੁਪਰ ਓਵਰ ਦੇ ਟਾਈ ਹੋਣ ਦੇ ਬਾਅਦ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।

ਵਨ-ਡੇ ਮੈਚ ਦੀ ਸਰਵਸ੍ਰੇਸ਼ਠ ਪਾਰੀ ਲਈ ਇੰਗਲੈਂਡ ਦੇ ਹਰਫਨਮੌਲਾ ਬੇਨ ਸਟੋਕਸ ਨੂੰ ਚੁਣਿਆ ਗਿਆ ਜਿਨ੍ਹਾਂ ਨੇ ਵਰਲਡ ਕੱਪ ਦੇ ਫਾਈਨਲ 'ਚ 84 ਦੌੜਾਂ ਬਣਾਉਣ ਦੇ ਬਾਅਦ ਸੁਪਰ ਓਵਰ 'ਚ ਵੀ 7 ਦੌੜਾਂ ਬਣਾਈਆਂ। ਸਰਵਸ੍ਰੇਸ਼ਠ ਟੈਸਟ ਪਾਰੀ ਦੇ ਪੁਰਸਕਾਰ 'ਚ ਸਟੋਕਸ ਹਾਲਾਂਕਿ ਖੁੰਝੇ ਗਏ। ਉਨ੍ਹਾਂ ਨੇ ਏਸ਼ੇਜ਼ ਟੈਸਟ ਦੇ ਦੌਰਾਨ ਹੇਡਿੰਗਲੇ 'ਚ ਅਜੇਤੂ ਸੈਂਕੜੇ ਵਾਲੀ ਪਾਰੀ ਖੇਡ ਕੇ ਇੰਗਲੈਂਡ ਨੂੰ ਇਕ ਵਿਕਟ ਨਾਲ ਜਿੱਤ ਦਿਵਾਈ ਸੀ ਪਰ ਦੱਖਣੀ ਅਫਰੀਕਾ ਖਿਲਾਫ ਡਰਬਨ 'ਚ ਕੁਸਲ ਪਰੇਰਾ ਦੀ 153 ਦੌੜਾਂ ਦੀ ਅਜੇਤੂ ਪਾਰੀ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ। ਜਿੱਤ ਲਈ 304 ਦੌੜਾਂ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਲਈ ਕੁਸਲ ਜਦੋਂ ਬੱਲੇਬਾਜ਼ੀ ਲਈ ਉਤਰੇ ਤਾਂ ਟੀਮ ਤਿੰਨ ਵਿਕਟ 'ਤੇ 52 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਨੇ 10ਵੇਂ ਵਿਕਟ ਲਈਊ 78 ਦੌੜਾਂ ਦੀ ਸਾਂਝੇਦਾਰੀ ਨਾਲ ਟੀਮ ਨੂੰ ਜਿੱਤ ਦਿਵਾਈ।

ਇੰਗਲੈਂਡ ਦੇ ਜੋਫਰਾ ਆਰਚਰ ਨੂੰ ਸਾਲ ਦਾ ਸਰਵਸ੍ਰੇਸ਼ਠ ਡੈਬਿਊ ਕਰਨ ਵਾਲਾ ਖਿਡਾਰੀ ਚੁਣਿਆ ਗਿਆ ਜਦਕਿ ਵਨ-ਡੇ ਵਰਲਡ ਕੱਪ 'ਚ ਤਿੰਨ ਵਿਕਟ ਲੈ ਕੇ ਭਾਰਤ ਦੀ ਮੁਹਿੰਮ ਨੂੰ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੈਟ ਹੈਨਰੀ ਦੀ ਗੇਂਦਬਾਜ਼ੀ ਨੂੰ ਸਾਲ ਦਾ ਸਰਵਸ੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਚੁਣਿਆ ਗਿਆ। ਆਸਟਰੇਲੀਆ ਦੀ ਮੇਗ ਲੈਨਿੰਗ ਅਤੇ ਐਲੀਸੇ ਪੈਰੀ ਨੂੰ ਮਹਿਲਾਵਾਂ ਦੇ ਕ੍ਰਮਵਾਰ ਸਰਵਸ੍ਰੇਸ਼ਠ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਪੁਰਸਕਾਰ ਲਈ ਚੁਣਿਆ ਗਿਆ।


Tarsem Singh

Content Editor

Related News