ਇੰਗਲੈਂਡ ਨੇ ਦੂਜਾ ਵਨ ਡੇ ਵੀ ਜਿੱਤਿਆ

01/19/2018 9:40:00 PM

ਬ੍ਰਿਸਬੇਨ—ਇੰਗਲੈਂਡ ਨੇ ਪ੍ਰਭਾਵਸ਼ਾਲੀ ਆਲਰਾਊਂਡ ਪ੍ਰਦਰਸ਼ਨ ਦੇ ਦਮ 'ਤੇ ਆਸਟ੍ਰੇਲੀਆ ਨੂੰ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਅੱਜ ਇਥੇ 4 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੂੰ ਆਰੋਨ ਫਿੰਚ (106) ਦੇ ਸੈਂਕੜੇ ਦੇ ਬਾਵਜੂਦ 50 ਓਵਰਾਂ ਵਿਚ 9 ਵਿਕਟਾਂ 'ਤੇ 270 ਦੌੜਾਂ 'ਤੇ ਰੋਕਣ ਤੋਂ ਬਾਅਦ ਇੰਗਲੈਂਡ ਨੇ 5.4 ਓਵਰ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇੰਗਲੈਂਡ ਨੇ 44.2 ਓਵਰਾਂ ਵਿਚ 6 ਵਿਕਟਾਂ 'ਤੇ 274 ਦੌੜਾਂ ਬਣਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾਈ।  ਇੰਗਲੈਂਡ ਦੇ ਸਾਰੇ ਬੱਲੇਬਾਜ਼ਾਂ ਨੇ ਉਪਯੋਗੀ ਯੋਗਦਾਨ ਦਿੱਤਾ। ਜਾਨ ਬੇਅਰਸਟ੍ਰਾ (60) ਤੇ ਐਲੇਕਸ ਹੇਲਸ (57) ਵਿਚਾਲੇ ਦੂਜੀ ਵਿਕਟ ਲਈ 117 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਇੰਗਲੈਂਡ ਆਖਿਰ ਤਕ ਚੰਗੀ ਸਥਿਤੀ 'ਚ ਰਿਹਾ। ਜੋਸ ਬਟਲਰ (42), ਕਪਤਾਨ ਇਯੋਨ ਮੋਰਗਨ (21) ਤੇ ਕ੍ਰਿਸ ਵੋਕਸ (ਅਜੇਤੂ 39) ਨੇ ਮਹੱਤਵਪੂਰਨ ਪਾਰੀਆਂ ਖੇਡੀਆਂ, ਜਦਕਿ ਜੋ ਰੂਟ ਨੇ ਅਜੇਤੂ 46 ਦੌੜਾਂ ਬਣਾ ਕੇ ਆਖਿਰ ਤਕ ਮੋਰਚਾ ਸੰਭਾਲੀ ਰੱਖਿਆ।


Related News