IND v ENG : ਲੀਡਸ ''ਚ ਬੜ੍ਹਤ ਮਜ਼ਬੂਤ ਕਰਨ ਉਤਰੇਗੀ ਭਾਰਤੀ ਟੀਮ
Wednesday, Aug 25, 2021 - 03:37 AM (IST)

ਲੀਡਸ- ਲਾਰਡਸ 'ਚ ਦੂਜੇ ਟੈਸਟ ਵਿਚ 151 ਦੌੜਾਂ ਦੀ ਸ਼ਾਨਦਾਰ ਜਿੱਤ ਹਾਸਲ ਕਰ ਚੁੱਕੀ ਭਾਰਤੀ ਟੀਮ ਬੁੱਧਵਾਰ ਨੂੰ ਇੱਥੇ ਹੇਡਿੰਗਲੇ ਵਿਚ ਸ਼ੁਰੂ ਹੋਣ ਵਾਲੇ ਤੀਜੇ ਕ੍ਰਿਕਟ ਟੈਸਟ ਵਿਚ ਆਪਣੀ ਬੜ੍ਹਤ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਇਸ ਮੈਦਾਨ 'ਤੇ ਆਪਣਾ ਆਖਰੀ ਟੈਸਟ ਅਗਸਤ 2002 ਵਿਚ ਖੇਡਿਆ ਸੀ ਤੇ ਤਦ ਉਸ ਨੇ ਇਸ ਨੂੰ ਪਾਰੀ ਤੇ 46 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤ ਨੇ ਜੂਨ 1986 ਵਿਚ ਇੰਗਲੈਂਡ ਨੂੰ ਇਸ ਮੈਦਾਨ 'ਤੇ 279 ਦੌੜਾਂ ਨਾਲ ਹਰਾਇਆ ਸੀ। ਭਾਰਤ ਇਸ ਰਿਕਾਰਡ ਨੂੰ ਦੇਖਦੇ ਹੋਏ ਲੀਡਸ ਵਿਚ ਆਪਣੀ ਬੜ੍ਹਤ ਨੂੰ 2-0 ਕਰਨ ਦੀ ਉਮੀਦ ਕਰ ਸਕਦਾ ਹੈ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ
ਦੂਜੇ ਪਾਸੇ ਇੰਗਲੈਂਡ ਨੇ ਇਸ ਮੈਦਾਨ 'ਤੇ ਆਪਣੇ ਪਿਛਲੇ ਦੋ ਟੈਸਟਾਂ ਵਿਚ ਪਾਕਿਸਤਾਨ ਨੂੰ ਪਾਰੀ 55 ਦੌੜਾਂ ਅਤੇ ਆਸਟਰੇਲੀਆ ਨੂੰ ਇਕ ਵਿਕਟ ਨਾਲ ਹਰਾਇਆ ਸੀ। ਇੰਗਲੈਂਡ ਇਸ ਰਿਕਾਰਡ ਨੂੰ ਦੇਖਦੇ ਹੋਏ ਸੀਰੀਜ਼ ਵਿਚ ਵਾਪਸੀ ਦੀ ਉਮੀਦ ਕਰ ਸਕਦਾ ਹੈ ਪਰ ਭਾਰਤ ਨੇ ਲਾਰਡਸ ਦੇ ਇਤਿਹਾਸਕ ਮੈਦਾਨ 'ਤੇ 5ਵੇਂ ਅਤੇ ਆਖਰੀ ਦਿਨ ਇੰਗਲੈਂਡ ਨੂੰ 120 ਦੌੜਾਂ 'ਤੇ ਢੇਰ ਕਰਨ ਵਰਗਾ ਜਿਹੜਾ ਪ੍ਰਦਰਸ਼ਨ ਕੀਤਾ ਸੀ, ਉਸ ਨੂੰ ਦੇਖਦੇ ਹੋਏ ਭਾਰਤ ਦਾ ਤੀਜੇ ਟੈਸਟ 'ਚ ਵੀ ਪਲੜਾ ਭਾਰੀ ਮੰਨਿਆ ਜਾ ਸਕਦਾ ਹੈ। ਭਾਰਤ ਦੇ ਚਾਰੇ ਤੇਜ਼ ਗੇਂਦਬਾਜ਼ਾਂ ਨੇ ਅਸਲੀਅਤ ਵਿਚ ਹੈਰਾਨੀਜਨਕ ਗੇਂਦਬਾਜ਼ੀ ਕੀਤੀ ਸੀ ਅਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ ਸੀ। ਇਸ ਸਾਲ ਅਪ੍ਰੈਲ ਵਿਚ ਬ੍ਰਫੀਲੇ ਤੂਫਾਨ ਨੇ ਹੇਡਿੰਗਲੇ ਦੇ ਮੈਦਾਨ ਨੂੰ ਪੂਰੀ ਤਰ੍ਹਾਂ ਨਾਲ ਢੱਕ ਦਿੱਤਾ ਸੀ ਅਤੇ ਗਲੇਮੋਰਗਨ ਤੇ ਯਾਰਕਸ਼ਾਇਰ ਵਿਚਾਲੇ ਕਾਊਂਟੀ ਮੈਚ ਡਰਾਅ ਖਤਮ ਹੋਇਆ ਸੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।