ENG v IND Day : ਚੌਥੇ ਦਿਨ ਦੀ ਖੇਡ ਖਤਮ, ਭਾਰਤ ਨੂੰ ਜਿੱਤ ਲਈ 157 ਦੌੜਾਂ ਦੀ ਲੋੜ

08/07/2021 11:56:13 PM

ਸਪੋਰਟਸ ਡੈਸਕ : ਇੰਗਲੈਂਡ ਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਟਿੰਘਮ ਸਥਿਤ ਟ੍ਰੇਂਟ ਬ੍ਰਿਜ ’ਚ ਖੇਡਿਆ ਜਾ ਰਿਹਾ ਹੈ। ਇਹ ਸੀਰੀਜ਼ 2023 ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ ’ਤੇ ਖਤਮ ਹੋ ਗਈ। ਭਾਰਤੀ ਟੀਮ ਦੀ ਪਹਿਲੀ ਪਾਰੀ 278 ਦੌੜਾਂ ’ਤੇ ਖਤਮ ਹੋ ਗਈ। ਭਾਰਤ ਨੇ ਇੰਗਲੈਂਡ ’ਤੇ ਪਹਿਲੀ ਪਾਰੀ ਦੇ ਆਧਾਰ ’ਤੇ 95 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਉਥੇ ਇੰਗਲੈਂਡ ਦੀ ਟੀਮ ਨੇ ਕਪਤਾਨ ਜੋ ਰੂਟ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦੂਜੀ ਪਾਰੀ ’ਚ 303 ਦੌੜਾਂ ਬਣਾਈਆਂ ਤੇ ਭਾਰਤ ਨੂੰ ਆਖਰੀ ਪਾਰੀ ’ਚ 209 ਦੌੜਾਂ ਦਾ ਟੀਚਾ ਦਿੱਤਾ।
 

ਇਹ ਵੀ ਪੜ੍ਹੋ : PM ਮੋਦੀ ਨੇ ਗੋਲਫ਼ਰ ਅਦਿਤੀ ਅਸ਼ੋਕ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ, ਕਿਹਾ- ਤੁਸੀਂ ਮਿਸਾਲ ਕਾਇਮ ਕੀਤੀ

209 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਰੋਹਿਤ ਅਤੇ ਰਾਹੁਲ ਦੀ ਜੋੜੀ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਪਰ ਰਾਹੁਲ 26 ਦੌੜਾਂ ਬਣਾ ਕੇ ਬ੍ਰਾਡ ਦੀ ਗੇਂਦ ’ਤੇ ਬਟਲਰ ਨੂੰ ਕੈਚ ਦੇ ਕੇ ਆਊਟ ਹੋ ਗਏ। ਭਾਰਤ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ’ਤੇ ਇਕ ਵਿਕਟ ਦੇ ਨੁਕਸਾਨ ’ਤੇ 52 ਦੌੜਾਂ ਬਣਾਂ ਲਈਆਂ ਹਨ ਅਤੇ ਮੈਚ ਦੇ ਆਖਰੀ ਦਿਨ 157 ਦੌੜਾਂ ਬਣਾਉਣੀਆਂ ਹਨ। ਰੋਹਿਤ ਅਤੇ ਪੁਜਾਰਾ 12-12 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹਨ। ਭਾਰਤ ਨੇ ਇੰਗਲੈਂਡ ’ਤੇ ਪਹਿਲੀ ਪਾਰੀ ਦੇ ਆਧਾਰ ’ਤੇ 95 ਦੌੜਾਂ ਦੀ ਬੜ੍ਹਤ ਬਣਾ ਲਈ। ਉਥੇ ਇੰਗਲੈਂਡ ਦੀ ਟੀਮ ਨੇ ਕਪਤਾਨ ਜੋ ਰੂਟ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦੂਜੀ ਪਾਰੀ ’ਚ 303 ਦੌੜਾਂ ਬਣਾਈਆਂ ਤੇ ਭਾਰਤ ਨੂੰ ਆਖਰੀ ਪਾਰੀ ’ਚ 209 ਦੌੜਾਂ ਦਾ ਟੀਚਾ ਦਿੱਤਾ।

ਪਲੇਇੰਗ ਇਲੈਵਨ

ਇੰਗਲੈਂਡ:- ਰੋਰੀ ਬਰਨਜ਼, ਡੋਮਿਨਿਕ ਸਿਬਲੀ, ਜੈਕ ਕ੍ਰੌਲੀ, ਜੋ ਰੂਟ (ਕਪਤਾਨ), ਜੌਨੀ ਬੇਅਰਸਟੋ, ਡੈਨੀਅਲ ਲਾਰੈਂਸ, ਜੋਸ ਬਟਲਰ (ਵਿਕਟਕੀਪਰ), ਸੈਮ ਕੁਰੇਨ, ਓਲੀ  ਰੌਬਿੰਸਨ, ਸਟੂਅਰਟ ਬ੍ਰਾਡ, ਜੇਮਜ਼ ਐਂਡਰਸਨ.

ਭਾਰਤ:- ਰੋਹਿਤ ਸ਼ਰਮਾ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਸ਼ਾਦਰੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਦੀ ਲਾਗਤ 15.4 ਬਿਲੀਅਨ ਡਾਲਰ, ਇਨ੍ਹਾਂ ਪੈਸਿਆਂ ਨਾਲ ਬਣ ਸਕਦੇ ਸਨ 300 ਹਸਪਤਾਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News