ਇੰਗਲੈਂਡ ਟੀਮ ਭਾਰਤ ਦੌਰੇ 'ਚ ਚਾਰ ਟੈਸਟ ਮੈਚ ਖੇਡੇਗੀ : ਗਾਂਗੁਲੀ

11/25/2020 3:25:18 AM

ਮੁੰਬਈ- ਇੰਗਲੈਂਡ ਦੇ ਅਗਲੇ ਸਾਲ ਹੋਣ ਵਾਲੇ ਭਾਰਤ ਦੌਰੇ 'ਤੇ ਸੀਮਿਤ ਓਵਰ ਦੀ ਸੀਰੀਜ਼ ਨੂੰ ਸ਼ਾਮਲ ਕਰਨ ਦੇ ਲਈ ਨਿਯਮਤ ਪੰਜ ਦੀ ਬਜਾਏ ਚਾਰ ਟੈਸਟ ਹੋਣਗੇ, ਜਿਸ ਨੂੰ ਇਸ ਸਾਲ ਦੇ ਸ਼ੁਰੂ 'ਚ ਕੋਵਿਡ-19 ਮਹਾਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਇਕ ਆਨਲਾਈਨ ਪ੍ਰੋਗਰਾਮ 'ਚ ਗੱਲ ਕਰਦੇ ਹੋਏ ਫਰਵਰੀ-ਮਾਰਚ 'ਚ ਹੋਣ ਵਾਲੀ ਸੀਰੀਜ਼ ਦੇ ਪ੍ਰੋਗਰਾਮ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਚਾਰ ਟੈਸਟ ਮੈਚਾਂ, ਤਿੰਨ ਵਨ ਡੇ ਤੇ ਪੰਜ ਟੀ-20 ਦੇ ਲਈ ਭਾਰਤ ਦਾ ਦੌਰਾ ਕਰ ਰਹੀ ਹੈ। ਦੋ-ਪੱਖੀ ਸੀਰੀਜ਼ ਕਰਵਾਉਣਾ ਆਸਾਨ ਹੈ ਕਿਉਂਕਿ ਇਸ 'ਚ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋ ਇਸ 'ਚ 8 ਟੀਮਾਂ, 9 ਟੀਮਾਂ, 10 ਟੀਮਾਂ ਹੁੰਦੀਆਂ ਹਨ ਤਾਂ ਇਹ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਸਾਨੂੰ ਹਾਲਾਤਾਂ ਦਾ ਮੁਲਾਂਕਣ ਕਰਦੇ ਰਹਿਣਾ ਹੋਵੇਗਾ ਕਿਉਂਕਿ ਬਹੁਤ ਲੋਕ ਦੂਸਰੀ 'ਵੇਵ' ਦੀ ਗੱਲ ਕਰ ਰਹੇ ਹਨ। ਸੀਮਿਤ ਓਵਰ ਦੀ ਸੀਰੀਜ਼ 'ਚ ਪਹਿਲੇ ਤਿੰਨ ਟੀ-20 ਤੇ 3 ਹੀ ਵਨ ਡੇ ਸ਼ਾਮਲ ਸਨ, ਜਿਸਦਾ ਆਯੋਜਨ ਇਸ ਸਾਲ ਸਤੰਬਰ 'ਚ ਕੀਤਾ ਜਾਣਾ ਸੀ ਪਰ ਇਸ ਨੂੰ ਮਹਾਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਬੋਰਡ ਨੇ ਭਾਰਤ 'ਚ ਅਗਲੇ ਸਾਲ ਅਕਤੂਬਰ-ਨਵੰਬਰ 'ਚ ਹੋਣ ਵਾਲੇ ਵਿਸ਼ਵ ਟੀ-20 ਨੂੰ ਧਿਆਨ 'ਚ ਰੱਖਦੇ ਹੋਏ ਅਜਿਹਾ ਕੀਤਾ ਹੈ।


Gurdeep Singh

Content Editor

Related News