ਇੰਗਲੈਂਡ ਟੀਮ ਨੇ ਰੱਦ ਕੀਤਾ ਆਪਣਾ ਟ੍ਰੇਨਿੰਗ ਸੈਸ਼ਨ, ਦੱਸੀ ਇਹ ਵਜ੍ਹਾ
Sunday, Jan 02, 2022 - 08:29 PM (IST)
ਸਿਡਨੀ- ਇੰਗਲੈਂਡ ਦੀ ਆਸਟਰੇਲੀਆ ਦੇ ਵਿਰੁੱਧ ਚੌਥੇ ਏਸ਼ੇਜ਼ ਟੈਸਟ ਦੀਆਂ ਤਿਆਰੀਆਂ ਨੂੰ ਇਕ ਹੋਰ ਝਟਕਾ ਲੱਗ ਗਿਆ ਜਦੋ ਉਸਦਾ ਇਕ ਨੈੱਟ ਗੇਂਦਬਾਜ਼ ਕੋਵਿਡ-19 ਪਾਜ਼ੇਟਿਵ ਪਾਇਆ ਗਿਆ, ਜਿਸ ਦੇ ਕਾਰਨ ਟੀਮ ਦਾ ਟ੍ਰੇਨਿੰਗ ਸੈਸ਼ਨ ਰੱਦ ਹੋ ਗਿਆ ਕਿਉਂਕਿ ਹੋਰ ਨੈੱਟ ਗੇਂਦਬਾਜ਼ਾਂ ਨੂੰ ਉਸਦੇ ਕਰੀਬੀ ਸੰਪਰਕ ਮੰਨਿਆ ਗਿਆ। ਇੱਥੇ ਮੀਡੀਆ ਖ਼ਬਰਾਂ ਦੇ ਅਨੁਸਾਰ ਪਹਿਲੇ ਤਿੰਨ ਟੈਸਟ ਵਿਚ ਹਾਰ ਦੇ ਕਾਰਨ ਸੀਰੀਜ਼ ਗੁਆ ਚੁੱਕੀ ਇੰਗਲੈਂਡ ਦੀ ਟੀਮ ਨੂੰ ਉਸ ਸਮੇਂ ਝਟਕਾ ਲੱਗਾ ਜਦੋ ਸਾਬਕਾ ਕਪਤਾਨ ਐਡਮ ਹੋਲੀਓਕ ਨੂੰ ਟੀਮ ਦੇ ਕੋਚਿੰਗ ਸਟਾਫ ਨਾਲ ਜੋੜਨ ਦੀ ਯੋਜਨਾ ਬਣਾ ਰਹੇ ਹਨ। ਚੌਥਾ ਟੈਸਟ ਪੰਜ ਜਨਵਰੀ ਤੋਂ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- SA v IND : ਦੂਜੇ ਟੈਸਟ ਮੈਚ 'ਚ ਅਸ਼ਵਿਨ ਤੋੜ ਸਕਦੇ ਹਨ ਇਨ੍ਹਾਂ ਦਿੱਗਜ ਗੇਂਦਬਾਜ਼ਾਂ ਦਾ ਰਿਕਾਰਡ
ਇਸ ਹਫਤੇ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਇੰਗਲੈਂਡ ਦਲ ਦੇ ਸਾਰੇ ਮੈਂਬਰਾਂ ਦਾ ਕੋਵਿਡ-19 ਟੈਸਟ ਨੇਗੇਟਿਵ ਆਇਆ। ਇਸ ਤੋਂ ਪਹਿਲਾਂ ਸਹਿਯੋਗੀ ਸਟਾਫ ਦੇ 2 ਮੈਂਬਰ ਤੇ ਉਸਦੇ ਪਰਿਵਾਰ ਦੇ 2 ਮੈਂਬਰ ਕੋਵਿਡ ਪਾਜ਼ੇਟਿਵ ਪਾਏ ਗਏ ਸਨ। ਪਾਜ਼ੇਟਿਵ ਨਤੀਜਿਆਂ ਦੇ ਕਾਰਨ ਖੇਡ ਦੀ ਸ਼ੁਰੂਆਤ ਵਿਚ ਦੇਰੀ ਹੋਈ ਸੀ। ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੂੰ ਇਕਾਂਤਵਾਸ ਵਿਚ ਜਾਣਾ ਪਿਆ ਕਿਉਂਕਿ ਉਸਦੇ ਪਰਿਵਾਰ ਦਾ ਇਕ ਮੈਂਬਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜਿਸ ਕਾਰਨ ਮਹਿਮਾਨ ਟੀਮ ਚੌਥੇ ਟੈਸਟ ਦੇ ਲਈ ਬੇਹੱਦ ਸੀਮਿਤ ਕੋਚਿੰਗ ਸਟਾਫ ਦੇ ਨਾਲ ਤਿਆਰੀ ਕਰ ਰਹੀ ਹੈ।
ਤੇਜ਼ ਗੇਂਦਬਾਜ਼ੀ ਕੋਚ ਜਾਨ ਲੂਈਸ, ਸਪਿਨ ਮਾਰਗਦਰਸ਼ਕ ਜੀਤਨ ਪਟੇਲ ਤੇ ਸਟ੍ਰੇਂਥ ਐਂਡ ਅਨੁਕੂਲਨ ਕੋਚ ਡੇਰੇਨ ਵੇਨੇਸ ਵੀ ਪਾਜ਼ੇਟਿਵ ਪਾਏ ਗਏ ਹਨ। ਆਗਾਮੀ ਮੈਚ ਦੇ ਲਈ ਹੁਣ ਸਹਾਇਕ ਕੋਚ ਗ੍ਰਾਹਮ ਥੋਰਪ ਟੀਮ ਦੇ ਪ੍ਰਭਾਰੀ ਹਨ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਥੋਰਪ ਦੀ ਮਦਦ ਨਾਟਿੰਘਮਸ਼ਰ ਦੇ ਐਂਟ ਬੋਥਾ ਤੇ ਇੰਗਲੈਂਡ ਦੇ ਸਾਬਕਾ ਵਿਕਟਕੀਪਰ ਜੇਮਸ ਫੋਸਟਰ ਕਰ ਰਹੇ ਹਨ। ਗੋਲਡ ਕੋਸਟ ਵਿਚ ਰਹਿਣ ਵਾਲੇ ਹੋਲੀਯੋਕ ਨੂੰ ਐਤਵਾਰ ਮਹਿਮਾਨ ਟੀਮ ਨਾਲ ਜੁੜਨ ਨੂੰ ਕਿਹਾ ਗਿਆ ਹੈ। ਐਤਵਾਰ ਨੂੰ ਹਾਲਾਂਕਿ ਮੀਡੀਆ ਵਿਚ ਆਈਆਂ ਖ਼ਬਰਾਂ 'ਚ ਕਿਹਾ ਗਿਆ ਕਿ 50 ਸਾਲ ਦੇ ਹੋਲੀਓਕ ਦਾ ਇਕ ਕਰੀਬੀ ਪਾਜ਼ੇਟਿਵ ਪਾਇਆ ਗਿਆ ਹੈ। ਦੁਨੀਆ ਭਰ ਦੀ ਤਰ੍ਹਾ ਹਾਲ ਦੇ ਹਫਤਿਆਂ ਵਿਚ ਆਸਟਰੇਲੀਆ 'ਚ ਵੀ ਕੋਵਿਡ ਮਾਮਲਿਆਂ ਵਿਚ ਵਾਧਾ ਹੋਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।