ਏਸ਼ੇਜ ਸੀਰੀਜ਼ ਤੋਂ ਪਹਿਲਾਂ ਵਾਪਸੀ ਕਰਨਾ ਚਾਹੁੰਦੇ ਹਨ ਐਂਡਰਸਨ
Wednesday, Aug 07, 2019 - 06:35 PM (IST)

ਸਪੋਰਸਟ ਡੈਸਕ — ਇੰਗਲੈਂਡ ਦੇ ਧਾਕੜ ਗੇਂਦਬਾਜ਼ ਜੇਮਸ ਐਂਡਰਸਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸਤੰਬਰ ਦੇ ਅਖੀਰ 'ਚ ਆਸਟਰੇਲੀਆ ਦੇ ਖਿਲਾਫ ਖਤਮ ਹੋਣ ਵਾਲੀ ਏਸ਼ੇਜ ਸੀਰੀਜ਼ ਤੋਂ ਪਹਿਲਾਂ ਟੀਮ 'ਚ ਵਾਪਸੀ ਕਰਨ ਲਈ ਤਿਆਰ ਹਨ। ਐਂਡਰਸਨ ਏਜਬੇਸਟਨ 'ਚ ਸੀਰੀਜ ਦੇ ਸ਼ੁਰੂਆਤੀ ਮੈਚ 'ਚ ਸਿਰਫ਼ ਚਾਰ ਓਵਰ ਸੁੱਟਣ ਤੋਂ ਬਾਅਦ ਉਨ੍ਹਾਂ ਦੀ ਲੱਤ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਹੋਣ ਦੇ ਕਾਰਨ ਅਗਲੇ ਬੁ੍ੱਧਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ 'ਚ ਨਹੀਂ ਖੇਡ ਸਕਣਗੇ।
ਪਹਿਲਾ ਟੈਸਟ 'ਚ ਆਸਟਰੇਲੀਆ ਨੇ 251 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ 37 ਸਾਲਾਂ ਖਿਡਾਰੀ ਨੇ 575 ਵਿਕੇਟ ਹਾਸਲ ਕੀਤੀਆਂ ਹਨ ਤੇ ਉਹ ਲੰਕਾਸ਼ਰ ਦੇ ਵੱਲੋਂ ਖੇਡਦੇ ਹੋਏ ਇਸ ਲੱਤ ਜਖਮੀ ਹੋਣ ਦੇ ਕਾਰਨ ਇਕ ਮਹੀਨੇ ਤੱਕ ਕ੍ਰਿਕਟ ਤੋਂ ਬਾਹਰ ਰਹੇ ਸਨ।