ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਦੇ ਲਈ ਇੰਗਲੈਂਡ ਦੀ ਟੀਮ ਦਾ ਐਲਾਨ

9/9/2020 9:53:37 PM

ਲੰਡਨ- ਸਲਾਮੀ ਬੱਲੇਬਾਜ਼ ਜੈਸਨ ਰਾਏ ਦੀ ਆਸਟਰੇਲੀਆ ਵਿਰੁੱਧ  ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ ਬੁੱਧਵਾਰ ਨੂੰ ਇੰਗਲੈਂਡ ਦੀ 14 ਮੈਂਬਰੀ ਟੀਮ 'ਚ ਵਾਪਸੀ ਹੋ ਗਈ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਟੀ-20 ਸੀਰੀਜ਼ ਮੰਗਲਵਾਰ ਨੂੰ ਖਤਮ ਹੋਣ ਤੋਂ ਬਾਅਦ ਵਨ ਡੇ ਸੀਰੀਜ਼ ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੀ ਹੈ। ਇੰਗਲੈਂਡ ਨੇ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ।
ਜੈਸਨ ਰਾਏ ਮਾਸਪੇਸ਼ੀਆਂ ਦੇ ਖਿਚਾਅ ਦੇ ਕਾਰਨ ਪਾਕਿਸਤਾਨ ਅਤੇ ਆਸਟਰੇਲੀਆ ਵਿਰੁੱਧ ਟੀ-20 ਸੀਰੀਜ਼ ਨਹੀਂ ਖੇਡ ਸਕੇ ਸਨ ਤੇ ਨਾਲ ਹੀ ਉਹ ਆਈ. ਪੀ. ਐੱਲ. 2020 ਤੋਂ ਵੀ ਹਟ ਗਏ ਸਨ। ਇੰਗਲੈਂਡ ਨੇ ਟੀ-20 ਸੀਰੀਜ਼ 'ਚ ਡੇਵਿਡ ਮਲਾਨ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸ ਨੂੰ ਰਿਜ਼ਰਵ ਦੇ ਤੌਰ 'ਤੇ ਰੱਖਿਆ ਹੈ। ਮਲਾਨ ਇਸ ਸੀਰੀਜ਼ ਤੋਂ ਬਾਅਦ ਟੀ-20 'ਚ ਨੰਬਰ ਇਕ ਬੱਲੇਬਾਜ਼ ਵੀ ਬਣ ਗਿਆ ਹੈ।
ਇੰਗਲੈਂਡ ਦੀ ਵਨ ਡੇ ਟੀਮ - ਇਯੋਨ ਮੋਰਗਨ (ਕਪਤਾਨ), ਮੋਈਨ ਅਲੀ, ਜੋਰਫਾ ਅਰਚਰ, ਜਾਨੀ ਬੇਅਰਸਟੋ, ਟਾਮ ਬੇਂਟਨ, ਸੈਮ ਬਿਲਿੰਗਸ, ਜੋਸ ਬਟਲਰ, ਸੈਮ ਕੁਰੇਨ , ਆਦਿਲ ਰਾਸ਼ਿਦ, ਜੋ ਰੂਟ, ਜੈਸਨ ਰਾਏ, ਕ੍ਰਿਸ ਵੋਕਸ, ਮਾਰਕ ਵੁੱਡ।


Gurdeep Singh

Content Editor Gurdeep Singh