ਭਾਰਤ ਵਿਰੁੱਧ ਬਚੇ ਹੋਏ ਟੈਸਟ ਮੈਚਾਂ ’ਚੋਂ ਇੰਗਲੈਂਡ ਦਾ ਸਪਿਨਰ ਲੀਚ ਬਾਹਰ

02/11/2024 6:46:03 PM

ਲੰਡਨ–ਇੰਗਲੈਂਡ ਦਾ ਖੱਬੇ ਹੱਥ ਦਾ ਸਪਿਨਰ ਜੈਕ ਲੀਂਚ ਗੋਡੇ ਦੀ ਸੱਟ ਕਾਰਨ ਭਾਰਤ ਵਿਰੁੱਧ ਬਚੇ ਹੋਏ ਤਿੰਨੇ ਟੈਸਟਾਂ ਵਿਚੋਂ ਬਾਹਰ ਹੋ ਗਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਹ ਐਲਾਨ ਕੀਤਾ। ਲੀਚ ਦੇ ਸਥਾਨ ’ਤੇ ਕਿਸੇ ਹੋਰ ਖਿਡਾਰੀ ਨੂੰ ਅਜੇ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਟਾਮ ਹਾਰਟਲੇ, ਰੇਹਾਨ ਅਹਿਮਦ ਤੇ ਸ਼ੋਏਬ ਬਸ਼ੀਰ ਦੀ ਸਪਿਨ ਤਿਕੜੀ ਹੀ ਬਚੇ ਹੋਏ ਦੌਰੇ ਵਿਚ ਜਾਰੀ ਰਹੇਗੀ। ਜੋ ਰੂਟ ਇੰਗਲੈਂਡ ਦਾ ਚੌਥਾ ਸਪਿਨ ਬਦਲ ਹੈ। ਲੀਚ ਨੂੰ ਹੈਦਰਾਬਾਦ ਵਿਚ ਇੰਗਲੈਂਡ ਦੇ ਪਹਿਲੇ ਟੈਸਟ ਦੌਰਾਨ ਖੱਬੇ ਹੱਥ ਦੇ ਗੋਡੇ ਵਿਚ ਸੱਟ ਲੱਗ ਗਈ ਸੀ, ਜਿਸ ਨਾਲ ਉਹ ਵਿਸ਼ਾਖਾਪਟਨਮ ਵਿਚ ਦੂਜੇ ਟੈਸਟ ਵਿਚ ਨਹੀਂ ਖੇਡ ਸਕਿਆ ਸੀ।
 


Aarti dhillon

Content Editor

Related News