ਰੂਟ ਨੇ ਸ਼੍ਰੀਲੰਕਾ ਦੌਰਾ ਰੱਦ ਕਰਨ ਦੇ ਫੈਸਲੇ ਨੂੰ ਸਹੀ ਦੱਸਿਆ

Sunday, Mar 15, 2020 - 10:39 AM (IST)

ਰੂਟ ਨੇ ਸ਼੍ਰੀਲੰਕਾ ਦੌਰਾ ਰੱਦ ਕਰਨ ਦੇ ਫੈਸਲੇ ਨੂੰ ਸਹੀ ਦੱਸਿਆ

ਸਪੋਰਟਸ ਡੈਸਕ— ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਸ਼੍ਰੀਲੰਕਾ ਦਾ ਟੈਸਟ ਦੌਰਾ ਵਿਚਾਲੇ ਵਿਚ ਰੱਦ ਕਰਨ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਤੇ ਕਿਹਾ ਕਿ ਖਿਡਾਰੀ ਇਸ ਨਾਲ ਖੇਡ ’ਤੇ ਦਿਮਾਗ ਨਹੀਂ ਲਾ ਪਾਉਂਦੇ। ਕੋਲੰਬੋ ਵਿਚ ਸ਼ੁੱਕਰਵਾਰ ਨੂੰ ਅਭਿਆਸ ਮੈਚ ਵਿਚਾਲੇ ਵਿਚ ਰੋਕ ਦਿੱਤਾ ਗਿਆ ਤੇ ਟੀਮ ਮੈਨੇਜਮੈਂਟ ਨੇ ਐਲਾਨ ਕੀਤਾ ਕਿ ਉਸ ਨੂੰ ਵਾਪਸ ਲੰਡਨ ਪਰਤਣਾ ਪਵੇਗਾ। PunjabKesariਦੋ ਟੈਸਟ ਮੈਚਾਂ ਦੀ ਸੀਰੀਜ਼ 19 ਮਾਰਚ ਤੋਂ ਗਾਲੇ ਵਿਚ ਸ਼ੁਰੂ ਹੋਣੀ ਸੀ ਪਰ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇੰਗਲੈਂਡ ਐਂਡ ਵੇਲ ਕ੍ਰਿਕਟ ਬੋਰਡ ਨੇ ਕਿਹਾ ਕਿ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੀ ਸਰੀਰਿਕ ਤੇ ਮਾਨਸਿਕ ਸਥਿਤੀ ਸਭ ਤੋਂ ਮਹੱਤਵਪੂਰਨ ਹੈ।


Related News