ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਖਿਡਾਰੀਆਂ ਨੂੰ IPL ''ਚੋਂ ਵਾਪਸ ਬੁਲਾ ਕੇ ਇੰਗਲੈਂਡ ਨੇ ਕੀਤੀ ਗਲਤੀ : ਵਾਨ
Sunday, May 26, 2024 - 09:10 PM (IST)
ਚੇਨਈ- ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਪਾਕਿਸਤਾਨ ਵਿਰੁੱਧ ਟੀ-20 ਲੜੀ ਖੇਡਣ ਲਈ ਆਪਣੇ ਕ੍ਰਿਕਟਰਾਂ ਨੂੰ ਆਈ. ਪੀ.ਐੱਲ. ਵਿਚੋਂ ਵਾਪਸ ਬੁਲਾ ਕੇ ਇੰਗਲੈਂਡ ਨੇ ਗਲਤੀ ਕੀਤੀ ਕਿਉਂਕਿ ਉਨ੍ਹਾਂ ਨੂੰ ਪਲੇਅ ਆਫ ਵਿਚ ਦਬਾਅ ਦੇ ਹਾਲਾਤ ਵਿਚ ਖੇਡਣ ਦਾ ਤਜਰਬਾ ਨਹੀਂ ਮਿਲ ਸਕਿਆ ਜਿਹੜਾ ਟੀ-20 ਵਿਸ਼ਵ ਕੱਪ ਵਿਚ ਕੰਮ ਆਉਂਦਾ।
ਇੰਗਲੈਂਡ ਦੇ ਕਪਤਾਨ ਜੋਸ ਬਟਲਰ (ਰਾਜਸਥਾਨ ਰਾਇਲਜ਼), ਫਿਲ ਸਾਲਟ (ਕੋਲਕਾਤਾ ਨਾਈਟ ਰਾਈਡਰਜ਼) ਤੇ ਵਿਲ ਜੈਕਸ (ਰਾਇਲ ਚੈਲੰਜਰਜ਼ ਬੈਂਗਲੁਰੂ) ਨੂੰ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਪਾਕਿਸਤਾਨ ਵਿਰੁੱਧ 4 ਮੈਚਾਂ ਦੀ ਟੀ-20 ਲੜੀ ਲਈ ਵਾਪਸ ਬੁਲਾ ਲਿਆ ਸੀ, ਜਿਸ ਦੀ ਸੁਨੀਲ ਗਾਵਸਕਰ ਸਮੇਤ ਭਾਰਤ ਦੇ ਸਾਬਕਾ ਕ੍ਰਿਕਟਰਾਂ ਨੇ ਆਲੋਚਨਾ ਕੀਤੀ ਸੀ।
ਵਾਨ ਨੇ ਕਿਹਾ,‘‘ਕੌਮਾਂਤਰੀ ਕ੍ਰਿਕਟ ਪਹਿਲਾਂ ਹੈ ਪਰ ਆਈ. ਪੀ. ਐੱਲ. ਵਿਚ ਦਬਾਅ ਉਸ ਤੋਂ ਘੱਟ ਨਹੀਂ। ਇਨ੍ਹਾਂ ਖਿਡਾਰੀਆਂ ਨੂੰ ਪ੍ਰਸ਼ੰਸਕਾਂ, ਮਾਲਕਾਂ ਤੇ ਸੋਸ਼ਲ ਮੀਡੀਆ ਦੇ ਜਿਸ ਦਬਾਅ ਦਾ ਸਾਹਮਣਾ ਕਰਨਾ ਹੁੰਦਾ ਹੈ, ਉਹ ਬਹੁਤ ਵੱਡਾ ਹੈ।’’