ਭਾਰਤ ਵਿਰੁੱਧ ਚੌਥੇ ਟੈਸਟ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਭਾਰ ਅਚਾਨਕ ਘੱਟ ਗਿਆ ਸੀ : ਸਟੋਕਸ
Tuesday, Mar 09, 2021 - 10:54 PM (IST)
ਅਹਿਮਦਾਬਾਦ– ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਵਿਰੁੱਧ ਇੱਥੇ ਚੌਥੇ ਤੇ ਆਖਰੀ ਟੈਸਟ ਮੈਚ ਦੌਰਾਨ ਉਸਦਾ ਤੇ ਉਸਦੇ ਸਾਥੀਆਂ ਦਾ ਅਚਾਨਕ ਭਾਰ ਘੱਟ ਹੋ ਗਿਆ ਸੀ ਕਿਉਂਕਿ ਮੈਚ ਤੋਂ ਪਹਿਲਾਂ ਉਨ੍ਹਾਂ ਦੇ ਖਿਡਾਰੀ ਪੇਟ ਸਬੰਧੀ ਬੀਮਾਰੀਆਂ ਤੋਂ ਪੀੜਤ ਹੋ ਗਏ ਸਨ। ਭਾਰਤ ਨੇ ਪਿਛਲੇ ਹਫਤੇ ਚੌਥੇ ਟੈਸਟ ਮੈਚ ਵਿਚ ਪਾਰੀ ਤੇ 25 ਦੌੜਾਂ ਨਾਲ ਜਿੱਤ ਦਰਜ ਕਰਕੇ ਚਾਰ ਮੈਚਾਂ ਦੀ ਲੜੀ 3-1 ਨਾਲ ਆਪਣੇ ਨਾਂ ਕੀਤੀ ਸੀ। ਸਟੋਕਸ ਨੇ ਕਿਹਾ,‘‘ਖਿਡਾਰੀ ਪੂਰੀ ਤਰ੍ਹਾਂ ਨਾਲ ਇੰਗਲੈਂਡ ਪ੍ਰਤੀ ਪ੍ਰਤੀਬੱਧ ਹਨ ਤੇ ਮੈਨੂੰ ਲੱਗਦਾ ਹੈ ਕਿ ਪਿਛਲੇ ਹਫਤੇ ਇਹ ਦੇਖਣ ਨੂੰ ਮਿਲਿਆ ਜਦੋਂ ਸਾਡੇ ਕੁਝ ਖਿਡਾਰੀ ਬੀਮਾਰ ਪੈ ਗਏ ਸਨ ਤੇ ਅਜਿਹੇ ਵਿਚ 41 ਡਿਗਰੀ ਤਾਪਮਾਨ ਵਿਚ ਖੇਡਣਾ ਅਸਲ ਵਿਚ ਮੁਸ਼ਕਿਲ ਸੀ।’’
ਇਹ ਖ਼ਬਰ ਪੜ੍ਹੋ- ਪ੍ਰਿਥਵੀ ਦੇ ਤੂਫਾਨੀ ਸੈਂਕੜੇ ’ਚ ਉਡਿਆ ਸੌਰਾਸ਼ਟਰ, ਮੁੰਬਈ ਸੈਮੀਫਾਈਨਲ ’ਚ
ਉਸ ਨੇ ਕਿਹਾ,‘‘ਮੇਰਾ ਇਕ ਹਫਤੇ ਵਿਚ ਪੰਜ ਕਿਲੋ ਭਾਰ ਘੱਟ ਹੋਇਆ। ਡੌਮ ਸਿਬਲੀ ਨੂੰ ਚਾਰ ਕਿਲੋ ਤੇ ਜਿੰਮੀ ਐਂਡਰਸਨ ਦਾ ਤਿੰਨ ਕਿਲੋ ਭਾਰ ਘੱਟ ਹੋਇਆ। ਜੈਕ ਲੀਚ ਗੇਂਦਬਾਜ਼ੀ ਸਪੈੱਲ ਵਿਚਾਲੇ ਮੈਦਾਨ ਛੱਡ ਕੇ ਜਾ ਰਿਹਾ ਸੀ ਤੇ ਟਾਇਲਟ ਵਿਚ ਵਧੇਰੇ ਸਮਾਂ ਬਿਤਾ ਰਿਹਾ ਸੀ।’’
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਨੇ ਮੈਨੂੰ ਬਿਹਤਰ ਖਿਡਾਰੀ ਬਣਾਇਆ : ਕਿਊਰੇਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।